ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੇ ਸ਼੍ਰੋਮਣੀ ਅਕਾਲੀ ਦਲ ਦਾ ਰਲੇਵਾਂ ਹੋ ਚੁੱਕਾ ਹੈ। ਸੁਖਦੇਵ ਸਿੰਘ ਢੀਂਡਸਾ ਦਾ ਪਾਰਟੀ ਚ ਸ਼ਾਮਲ ਹੋਣ ਤੇ ਸੁਖਬੀਰ ਬਾਦਲ ਨੇ ਨਿੱਘਾ ਸੁਆਗਤ ਕੀਤਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ। ਇਕੱਲੀ ਖਾਲਸਾ ਪੰਥ ਦੀ ਆਵਾਜ਼ ਨਹੀਂ ਸਮੁੱਚੀ ਪੰਜਾਬੀਆਂ ਦੀ ਆਵਾਜ਼ ਹੈ। ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਹੜੇ ਸੂਬੇ ਵਿਚ ਲੜਾਈ ਲੜਦੀ ਹੈ ਆਪਣੇ ਖੇਤਰ ਦੀ ਲੜਾਈ ਲੜਦੀ ਹੈ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ 70 ਸਾਲ ਅਕਾਲੀ ਦਲ ਦੀ ਸੇਵਾ ਕੀਤੀ। ਉਸ ਸਮੇਂ ਸ. ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਪਾਰਟੀ ਦਾ ਮੁੱਖ ਹਿੱਸਾ ਰਹੇ ਹਨ ਪਰ ਫਿਰ ਕੁਝ ਕਾਰਨਾਂ ਕਰਕੇ ਦੋਵਾਂ ਪਾਰਟੀਆਂ ਵਿਚ ਮਤਭੇਦ ਹੋ ਗਏ ਪਰ ਹੁਣ ਅੱਜ ਫਿਰ ਤੋਂ ਜਦੋਂ ਸ. ਢੀਂਡਸਾ ਜੀ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਤਾਂ ਹਰ ਇਕ ਦੇ ਚਿਹਰੇ ‘ਤੇ ਖੁਸ਼ੀ ਹੈ।