ਮੋਗਾ ਵਿਚ ਅੱਜ ਕਿਸਾਨ ਮਹਾਪੰਚਾਇਤ ਹੈ ਜਿਸ ਵਿਚ ਵੱਖ-ਵੱਖ ਸੰਗਠਨਾਂ ਦੇ 40 ਤੋਂ 50 ਹਜ਼ਾਰ ਕਿਸਾਨ ਹਿੱਸਾ ਲੈਣਗੇ। ਰਾਕੇਸ਼ ਟਿਕੈਤ ਵੀ ਖਾਸ ਤੌਰ ‘ਤੇ ਇਸ ਮਹਾਪੰਚਾਇਤ ਵਿਚ ਪਹੁੰਚ ਰਹੇ ਹਨ ਕਿਸਾਨ ਨੇਤਾਵਾਂ ਨੇ ਕਿਹਾ ਕਿ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।
ਦਸ ਦੇਈਏ ਕਿ ਕਿਸਾਨ ਨੇਤਾਵਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਤੇ ਅੱਗੇ ਵੀ ਕਰਦੇ ਰਹਾਂਗੇ। ਆਉਣ ਵਾਲੇ ਸਮੇਂ ਵਿਚ ਵੱਖ-ਵੱਖ ਥਾਵਾਂ ‘ਤੇ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਹਾਪੰਚਾਇਤਾਂ ਲਈ ਸਾਡੀ ਤਿਆਰੀ ਪੂਰੀ ਹੋ ਗਈ ਹੈ ਜਿਸ ਵਿਚ ਸਾਰੇ ਕਿਸਾਨ ਸੰਗਠਨਾਂ ਦੇ ਨੇਤਾ ਪਹੁੰਚ ਰਹੇ ਹਨ।