ਆਗਰਾ ਵਿੱਚ ਤਾਜ ਮਹਿਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੈਰ-ਸਪਾਟਾ ਵਿਭਾਗ ਨੂੰ ਮੰਗਲਵਾਰ ਨੂੰ ਇੱਕ ਈਮੇਲ ਰਾਹੀਂ ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੇਲ ‘ਚ ਲਿਖਿਆ ਗਿਆ ਸੀ, ‘ਤਾਜ ਮਹਿਲ ‘ਚ ਬੰਬ ਲਗਾਇਆ ਗਿਆ ਹੈ ਜੋ ਸਵੇਰੇ 9 ਵਜੇ ਫਟ ਜਾਵੇਗਾ।

ਈਮੇਲ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਐਕਟਿਵ ਹੋ ਗਈਆਂ ਹਨ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਤਾਜ ਮਹਿਲ ਕੰਪਲੈਕਸ ਵਿੱਚ ਜਾਂਚ ਕੀਤੀ ਹੈ। ਪੁਲਿਸ ਨੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਤੇ ਆਲੇ-ਦੁਆਲੇ ਜਾਂਚ ਕੀਤੀ। ਏਸੀਪੀ ਸੈਅਦ ਅਰੀਬ ਅਹਿਮਦ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਤਾਜ ਮਹਿਲ ਦੇ ਨੇੜੇ ਸੁਰੱਖਿਆ ਏਜੰਸੀਆਂ ਤਾਇਨਾਤ ਹਨ। ਇਸ ਤੋਂ ਬਾਅਦ ਤੁਰੰਤ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਤਾਜ ਮਹਿਲ ਵਿੱਚ ਬੰਬ ਰੱਖੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਕੰਪਲੈਕਸ ਵਿੱਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਤਲਾਸ਼ੀ ਲੈਣੀ ਸ਼ੁਰੂ ਕੀਤੀ। ਹਰ ਨਾਕੇ ‘ਤੇ ਚੈਕਿੰਗ ਦੇ ਨਾਲ-ਨਾਲ ਸੁਰੱਖਿਆ ਦੇ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ।

ਤਾਜ ਮਹਿਲ ਕੰਪਲੈਕਸ ਵਿੱਚ ਤਾਇਨਾਤ ਸੁਰੱਖਿਆ ਏਜੰਸੀਆਂ ਬੰਬ ਨਿਰੋਧਕ ਦਸਤੇ (ਬੀਡੀਐਸ) ਨੇ ਤਾਜ ਮਹਿਲ ਦੇ ਗੇਟ, ਇਸ ਦੇ ਆਲੇ-ਦੁਆਲੇ ਅਤੇ ਦੁਸਹਿਰਾ ਘਾਟ ‘ਤੇ ਜਾਂਚ ਕੀਤੀ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਸ ਤੋਂ ਬਾਅਦ ਤਾਜ ਮਹਿਲ ਦੀਆਂ ਸੜਕਾਂ ‘ਤੇ ਬਣੇ ਬੈਰੀਅਰਾਂ ‘ਤੇ ਸਖ਼ਤੀ ਵਧਾ ਦਿੱਤੀ ਗਈ। ਏਸੀਪੀ ਤਾਜ ਸੁਰੱਖਿਆ ਨੇ ਦੱਸਿਆ ਕਿ ਈਮੇਲ ਭੇਜਣ ਵਾਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੀਡੀਐਸ ਨੂੰ ਜਾਂਚ ਵਿੱਚ ਕੁਝ ਨਹੀਂ ਮਿਲਿਆ।

Advertisement