ਹਰਿਆਣਾ ਦੇ ਅਟੇਲੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਹੈ, ਜਦੋਂ ਚੋਣ ਪ੍ਰਚਾਰ ਦੇ ਆਖਰੀ ਦਿਨ ਪਾਰਟੀ ਉਮੀਦਵਾਰ ਸੁਨੀਲ ਰਾਓ ਕਾਂਗਰਸ ਵਿੱਚ ਸ਼ਾਮਲ ਹੋ ਗਏ।ਆਪ ਦੇ ਉਮੀਦਵਾਰ ਸੁਨੀਲ ਰਾਓ ਨੇ ਪਾਰਟੀ ਛੱਡ ਦਿੱਤੀ ਹੈ। ਚੋਣ ਪ੍ਰਚਾਰ ਦੇ ਆਖਰੀ ਦਿਨ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।

ਸੁਨੀਲ ਰਾਓ ਵੀਰਵਾਰ ਨੂੰ ਮਹਿੰਦਰਗੜ੍ਹ ‘ਚ ਕਾਂਗਰਸ ਦੀ ਰੈਲੀ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਮੌਜੂਦਗੀ ‘ਚ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ। ਕਾਂਗਰਸ ਉਮੀਦਵਾਰ ਅਨੀਤਾ ਯਾਦਵ ਸੁਨੀਲ ਰਾਓ ਦੇ ਨਾਲ ਸਟੇਜ ‘ਤੇ ਪਹੁੰਚੀ ਸੀ। ਕਾਂਗਰਸ ਨੇਤਾ ਭੂਪੇਂਦਰ ਸਿੰਘ ਹੁੱਡਾ ਅਤੇ ਅਨੀਤਾ ਯਾਦਵ ਨੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ।