ਜੇਕਰ ਤੁਸੀਂ ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਆਸਟ੍ਰੇਲੀਆ ਨੇ ਸਾਰੇ ਵੀਜ਼ਿਆਂ ਲਈ TOEFL ਸਕੋਰਾਂ ਨੂੰ ਮਾਨਤਾ ਦੇ ਦਿੱਤੀ ਹੈ। ਇਹ IELTS ਵਰਗਾ ਹੀ ਟੈਸਟ ਹੈ। ਐਜੂਕੇਸ਼ਨਲ ਟੈਸਟਿੰਗ ਸਰਵਿਸ ਦੇ ਹਵਾਲੇ ਨਾਲ ਸੋਮਵਾਰ ਨੂੰ ਕਿਹਾ ਗਿਆ ਕਿ TOEFL ਸਕੋਰ ਹੁਣ ਸਾਰੇ ਆਸਟ੍ਰੇਲੀਆਈ ਵੀਜ਼ਿਆਂ ਲਈ ਵੈਧ ਹੋਣਗੇ। TOEFL ਦੀ ਪਿਛਲੇ ਸਾਲ ਜੁਲਾਈ ਵਿੱਚ ਆਸਟ੍ਰੇਲੀਆਈ ਗ੍ਰਹਿ ਮਾਮਲਿਆਂ ਦੇ ਵਿਭਾਗ ਦੁਆਰਾ ਸਮੀਖਿਆ ਕੀਤੀ ਗਈ ਸੀ।

ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨਾਲ ਸਬੰਧਤ ਇਹ ਪ੍ਰੀਖਿਆ ਦੇ ਅੰਕ ਹੁਣ ਸਾਰੇ ਆਸਟਰੇਲਿਆਈ ਵੀਜ਼ਾ ਸਬੰਧੀ ਮਕਸਦਾਂ ਲਈ ਮੰਨਣਯੋਗ ਹੋਣਗੇ। ਐਜੂਕੇਸ਼ਨਲ ਟੈਸਟਿੰਗ ਸਰਵਿਸ (ਈਟੀਐੱਸ) ਨੇ ਇਹ ਐਲਾਨ ਕੀਤਾ।
ਇੱਕ ਵਿਦੇਸ਼ੀ ਭਾਸ਼ਾ ਵਜੋਂ ਅੰਗਰੇਜ਼ੀ ਦੀ ਪ੍ਰੀਖਿਆ (ਟੌਫਲ) ਦੀ ਪਿਛਲੇ ਸਾਲ ਜੁਲਾਈ ’ਚ ਆਸਟਰੇਲੀਆ ਦੇ ਗ੍ਰਹਿ ਵਿਭਾਗ ਵੱਲੋਂ ਸਮੀਖਿਆ ਕੀਤੀ ਗਈ ਸੀ ਅਤੇ ਟੌਫਲ ਦੇ ਅੰਕ ਫਿਲਹਾਲ ਸਵੀਕਾਰ ਨਹੀਂ ਕੀਤੇ ਜਾ ਰਹੇ ਸਨ। ਪ੍ਰਿੰਸਟਨ ਸਥਿਤ ਏਜੰਸੀ (ਈਟੀਐੱਸ) ਇਹ ਅਹਿਮ ਪ੍ਰੀਖਿਆ ਕਰਵਾਉਂਦੀ ਹੈ।