ਮਸ਼ਹੂਰ ਗਾਇਕਾ ਅਨੁਰਾਧਾ ਪੌਡਵਾਲ ਨੇ ਅੱਜ BJP ਦਾ ਪੱਲਾ ਫੜਿਆ। ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਠੀਕ ਪਹਿਲਾਂ ਅਨੁਰਾਧਨ ਪੌਡਵਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਪਾਰਟੀ ਚੋਣਾਂ ਲਈ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਉਹ ਪਾਰਟੀ ਦੀ ਸਟਾਰ ਚੋਣ ਮੁਹਿੰਮ ਬਣ ਸਕਦੀ ਹੈ।
#WATCH | Famous singer Anuradha Paudwal joins the Bharatiya Janata Party in Delhi pic.twitter.com/SBFSVLjVU8
— ANI (@ANI) March 16, 2024
ਦਸ ਦੇਈਏ ਕਿ ਅਨੁਰਾਧਾ ਪੌਡਵਾਲ ਹਿੰਦੀ ਸਿਨੇਮਾ ਦੀ ਮਸ਼ਹੂਰ ਗਾਇਕਾ ਹੈ। ਫਿਲਮੀ ਦੁਨੀਆ ਤੋਂ ਬਾਅਦ ਹੁਣ ਉਹ ਭਜਨ ਗਾਇਕੀ ਦੀ ਦੁਨੀਆ ‘ਚ ਵੀ ਆਪਣੀ ਪਛਾਣ ਬਣਾ ਰਹੇ ਹਨ। 27 ਅਕਤੂਬਰ, 1954 ਨੂੰ ਮੁੰਬਈ ਵਿੱਚ ਜਨਮੀ ਅਨੁਰਾਧਾ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ 1973 ਵਿੱਚ ਅਮਿਤਾਭ ਬੱਚਨ ਅਤੇ ਜਯਾ ਪ੍ਰਦਾ ਦੀ ਫਿਲਮ ‘ਅਭਿਮਾਨ’ ਨਾਲ ਕੀਤੀ ਸੀ। ਅਨੁਰਾਧਾ ਪੌਡਵਾਲ ਨੂੰ ਫਿਲਮ ‘ਆਸ਼ਿਕੀ’, ‘ਦਿਲ ਹੈ ਕੀ ਮੰਨਤਾ ਨਹੀਂ’ ਅਤੇ ‘ਬੇਟਾ’ ਲਈ ਫਿਲਮਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।