ਇਸ ਵਾਰ ਲੋਕ ਸਭਾ ਚੋਣਾਂ ਅਕਾਲੀ ਦਲ ਅਤੇ ਭਾਜਪਾ ਇਕੱਠੇ ਲੜ ਸਕਦੇ ਹਨ। ਕਿਉਂਕਿ ਦੋਵਾਂ ਵਿਚਾਲੇ ਗਠਜੋੜ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਾਫ਼ ਕਰ ਦਿੱਤਾ ਹੈ। ਜੇਕਰ ਸਭ ਕੁੱਝ ਠੀਕ ਠਾਕ ਰਿਹਾ ਹਾਂ ਤਾਂ ਇਸ ਹਫ਼ਤੇ ਗਠਜੋੜ ‘ਤੇ ਫੈਸਲਾ ਆ ਸਕਦਾ ਹੈ। ਅਮਿਤ ਸ਼ਾਹ ਦਾ ਕਹਿਣਾ ਹੈ ਕਿ ਫਿਲਹਾਲ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਦਾ ਦੌਰ ਚੱਲ ਰਿਹਾ ਹੈ। ਸਾਰੀਆਂ ਚੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਹੈ ਕਿ ਇਸ ਵਾਰ ਪੰਜਾਬ ਵਿੱਚ ਵੀ ਪਾਰਟੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਐਨਡੀਏ ਦੇ ਸਾਰੇ ਹਿੱਸੇ ਇੱਕ ਮੰਚ ‘ਤੇ ਆਉਣ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਕਦੇ ਹਾਂ ਜਾਂ ਨਾਂਹ ਨਹੀਂ ਹੁੰਦੀ। ਇਸ ਵਿੱਚ ਇੱਕ ਧਿਰ ਆਫ਼ਰ ਕਰਦੀ ਹੈ ਅਤੇ ਦੂਜੀ ਵਿਰੋਧੀ ਕਾਊਂਟਰ ਆਫ਼ਰ ਕਰਦੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਗਠਜੋੜ ‘ਚ ਜਾਣ ਤੋਂ ਪਹਿਲਾਂ ਅਸੀਂ ਭਾਜਪਾ ਦੀ ਸਹੀ ਹਿੱਸੇਦਾਰੀ ਅਤੇ ਵਰਕਰਾਂ ਦੇ ਸਨਮਾਨ ਨੂੰ ਪਹਿਲ ਦਾ ਆਧਾਰ ਮੰਨਦੇ ਹਾਂ।
ਭਾਜਪਾ ਸੂਤਰਾਂ ਅਨੁਸਾਰ ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ। ਸੀਟ ਵੰਡ ਨੂੰ ਲੈ ਕੇ ਸਮੱਸਿਆ ਹੈ। ਦੋਵੇਂ ਧਿਰਾਂ ਵਿਚਾਲੇ ਸੀਟਾਂ ਦੀ ਵੰਡ 5-8 ਤਹਿਤ ਅਜੇ ਤੱਕ ਸਹਿਮਤੀ ਨਹੀਂ ਬਣ ਸਕੀ। ਇਸ ਤੋਂ ਇਲਾਵਾ ਅਕਾਲੀ ਦਲ ਕਿਸਾਨ ਅੰਦੋਲਨ ਦੇ ਮੁੱਦੇ ਅਤੇ ਬੰਦੀ ਸਿੱਖਾਂ ਦੀ ਰਿਹਾਈ ਸਬੰਧੀ ਵੀ ਸੋਚ ਸਮਝ ਕੇ ਕਦਮ ਚੁੱਕ ਰਿਹਾ