ਕਰਨਾਟਕ ਦੇ ਦੋ ਜ਼ਿਲ੍ਹਿਆਂ ਵਿੱਚ 1,600 ਟਨ ਲਿਥੀਅਮ ਦਾ ਭੰਡਾਰ ਮਿਲਿਆ ਹੈ, ਜਿਸ ਦੀ ਜਾਣਕਾਰੀ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਦਿੱਤੀ। ਜਿਤੇਂਦਰ ਸਿੰਘ ਨੇ ਰਾਜ ਸਭਾ ਵਿੱਚ ਦੱਸਿਆ ਕਿ ਕਰਨਾਟਕ ਦੇ ਮਾਂਡਿਆ ਅਤੇ ਯਾਦਗੀਰ ਜ਼ਿਲ੍ਹਿਆਂ ਵਿੱਚ ਲਿਥੀਅਮ ਦੇ ਭੰਡਾਰ ਮਿਲੇ ਹਨ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਰਿਆਸੀ ‘ਚ ਲਿਥੀਅਮ ਦੇ ਭੰਡਾਰ ਮਿਲੇ ਸਨ। ਰਿਆਸੀ ਕੋਲ ਸਲਾਲ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ 50 ਲੱਖ ਟਨ ਦਾ ਭੰਡਾਰ ਹੈ। ਦੱਸ ਦਈਏ ਕਿ ਕਿ ਭਾਰਤ ਚੀਨ ਤੋਂ ਲਗਭਗ 70 ਪ੍ਰਤੀਸ਼ਤ ਲਿਥੀਅਮ ਦਰਾਮਦ ਕਰਦਾ ਹੈ ਅਤੇ ਵਿਸ਼ਵ ਸਪਲਾਈ ਵਿੱਚ ਚੀਨ ਦੀ ਹਿੱਸੇਦਾਰੀ 80 ਪ੍ਰਤੀਸ਼ਤ ਹੈ।
ਪਰਮਾਣੂ ਊਰਜਾ ਵਿਭਾਗ ਅਤੇ ਪ੍ਰਮਾਣੂ ਖਣਿਜ ਅਤੇ ਖੋਜ ਡਾਇਰੈਕਟੋਰੇਟ ਦੀ ਇਕ ਇਕਾਈ ਨੇ ਵੀ ਇਨ੍ਹਾਂ ਸਰੋਤਾਂ ਦੀ ਪਛਾਣ ਕਰ ਲਈ ਹੈ। ਇੱਕ ਲਿਖਤੀ ਜਵਾਬ ਵਿੱਚ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਦੱਸਿਆ ਕਿ ਯਾਦਗੀਰ ਜ਼ਿਲ੍ਹੇ ਵਿੱਚ ਕੀਤੇ ਗਏ ਸਰਵੇਖਣ ਅਤੇ ਸੀਮਤ ਭੂਮੀਗਤ ਖੋਜਾਂ ਨੇ ਲਿਥੀਅਮ ਦੀ ਮੌਜੂਦਗੀ ਦਾ ਸੰਕੇਤ ਦਿੱਤਾ ਹੈ।
ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਲਿਥੀਅਮ ਦੀ ਮੌਜੂਦਗੀ ਸਿਰਫ਼ ਕਰਨਾਟਕ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਛੱਤੀਸਗੜ੍ਹ ਤੱਕ ਫੈਲੀ ਹੋਈ ਹੈ। ਇਸ ਸਬੰਧ ਵਿੱਚ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿੱਚ ਵੀ ਜਾਂਚ ਚੱਲ ਰਹੀ ਹੈ। ਜਿਤੇਂਦਰ ਸਿੰਘ ਅਨੁਸਾਰ ਕੁਝ ਨਿੱਜੀ ਕੰਪਨੀਆਂ ਆਪਣੀਆਂ ਕੈਪਟਿਵ ਸਾਈਟਸ ‘ਚ ਰਿਐਕਟਰ ਲਗਾਉਣ ‘ਚ ਦਿਲਚਸਪੀ ਲੈ ਰਹੀਆਂ ਹਨ। ਰਾਜਸਥਾਨ, ਬਿਹਾਰ ਅਤੇ ਆਂਧਰਾ ਪ੍ਰਦੇਸ਼ ਵਿੱਚ ਮੀਕਾ ਬੈਲਟ ਹਨ।