ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਹਰਿਆਣਾ ਦੇ ਬਾਰਡਰਾਂ ਤੇ ਬੈਠੇ ਹੋਏ ਹਨ। ਸਰਕਾਰ ਨਾਲ ਮੀਟਿੰਗਾਂ ਹੋਣ ਤੋਂ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲ ਕੇ ਸਾਹਮਣੇ ਆਇਆ। ਇਸ ਸਬੰਧੀ ਦੇਸ਼ ਦੀਆਂ 400 ਤੋਂ ਵੱਧ ਕਿਸਾਨ ਤੇ ਹੋਰ ਭਾਈਵਾਲ ਜਥੇਬੰਦੀਆਂ ਦਿੱਲੀ ਵਿੱਚ ਮੋਦੀ ਸਰਕਾਰ ਨੂੰ ਵੰਗਾਰਣਗੀਆਂ। ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ‘ਕਿਸਾਨ-ਮਜ਼ਦੂਰ ਮਹਾਪੰਚਾਇਤ’ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸਾਨ ਅਗਲੇ ਸੰਘਰਸ਼ ਦੀ ਰਣਨੀਤੀ ਦਾ ਐਲਾਨ ਕਰ ਸਕਦੇ ਹਨ।
ਕਿਸਾਨ ਮੋਰਚੇ ਵੱਲੋਂ ਰਾਮਲੀਲ੍ਹਾ ਮੈਦਾਨ ਵਿੱਚ ਕੀਤੀ ਜਾਣ ਵਾਲੀ ਰੈਲੀ ਲਈ ਪੰਜਾਬ ਸਣੇ ਹੋਰਨਾਂ ਸੂਬਿਆਂ ਤੋਂ ਵੱਡੀ ਗਿਣਤੀ ਕਿਸਾਨਾਂ ਦੇ ਜਥੇ ਦਿੱਲੀ ਪਹੁੰਚੇ ਹਨ। ਦੇਸ਼ ਭਰ ਤੋਂ ਕਿਸਾਨ ਰੇਲਾਂ, ਬੱਸਾਂ ਤੇ ਨਿੱਜੀ ਵਾਹਨਾਂ ਰਾਹੀਂ ਪਹੁੰਚ ਰਹੇ ਹਨ। ਦਿੱਲੀ ਪੁਲਿਸ ਵੱਲੋਂ ਰਾਮਲੀਲ੍ਹਾ ਮੈਦਾਨ ਵਿੱਚ ਰੈਲੀ ਕਰਨ ਦੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਮੈਦਾਨ ਵਿੱਚ ਸਟੇਜ ਲਾਉਣ ਲਈ ਵੀ ਸਾਮਾਨ ਇਕੱਠਾ ਕਰ ਲਿਆ ਹੈ।
ਦਸ ਦੇਈਏ ਕਿ ਦਿੱਲੀ ਦੀਆਂ ਇਨ੍ਹਾਂ ਸੜਕਾਂ ‘ਤੇ ਆਵਾਜਾਈ ਡਾਇਵਰਟ ਕੀਤੀ ਜਾਵੇਗੀ। ਦਿੱਲੀ ਗੇਟ, ਮੀਰ ਦਰਦ ਚੌਕ, ਅਜਮੇਰੀ ਗੇਟ ਚੌਕ, ਗੁਰੂ ਨਾਨਕ ਚੌਕ, ਆਰ/ਕਮਲਾ ਮਾਰਕੀਟ, ਪਹਾੜਗੰਜ ਚੌਕ ਤੇ ਵਾਸੀ ਝੰਡੇਵਾਲਾ, ਬਾਰਾਖੰਭਾ ਰੋਡ ਤੋਂ ਗੁਰੂ ਨਾਨਕ ਚਕ ਤੱਕ ਮਹਾਰਾਜਾ ਰਣਜੀਤ ਸਿੰਘ ਫਲਾਈਓਵਰ, ਬਾਰਾਖੰਭਾ ਰੋਡ/ਟਾਲਸਟਾਏ ਰੋਡ ਕ੍ਰਾਸਿੰਗ, ਜਨਪਥ ਰੋਡ/ਟਾਲਸਟਾਏ ਮਾਰਗ ਚੌਰਾਹਾ, ਆਰ/ਏ ਜੀਪੀਓ।