ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਐਲਾਨ, ਕੇਂਦਰ ਨੂੰ ਆਖੀ ਵੱਡੀ ਗੱਲ………

ਹਰਿਆਣਾ ਦੇ ਫਤਿਹਾਬਾਦ ‘ਚ ਸ਼ਨੀਵਾਰ ਨੂੰ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਇੱਥੇ ਪੁੱਜੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਖਨੌਰੀ ਸਰਹੱਦ ’ਤੇ ਚੱਲ ਰਹੀ ਕਿਸਾਨਾਂ ਦੀ ਹੜਤਾਲ ਦਾ ਭਾਰਤ ਸਰਕਾਰ ਨੂੰ ਫਾਇਦਾ ਹੋ ਰਿਹਾ ਹੈ। ਇਸ ਕਾਰਨ ਪੰਜਾਬ ਸਰਕਾਰ ਦਾ ਨੁਕਸਾਨ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਖਨੌਰੀ ਬਾਰਡਰ ’ਤੇ ਧਰਨਾ ਹੁਣ ਖਤਮ ਹੋ ਜਾਵੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਵਾਰ ਜਦੋਂ ਕਿਸਾਨ ਅੰਦੋਲਨ ਹੋਵੇਗਾ ਤਾਂ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ। ਪਰ ਦਿੱਲੀ ਨੂੰ ਅੰਦਰੋਂ ਘੇਰਨ ਦੀ ਬਜਾਏ ਕੇ.ਐਮ.ਪੀ. ਨੂੰ ਘੇਰਿਆ ਜਾਵੇਗਾ ਤਾਂ ਜੋ ਦਿੱਲੀ ਨੂੰ ਹਰ ਪਾਸਿਓਂ ਜਾਮ ਕੀਤਾ ਜਾ ਸਕੇ। ਫਿਲਹਾਲ ਅੰਦੋਲਨ ਦਾ ਸਮਾਂ ਤੈਅ ਨਹੀਂ ਹੋਇਆ ਹੈ। ਕਿਸਾਨਾਂ ਦੀ ਪੰਚਾਇਤ ਜਾਰੀ ਰਹੇਗੀ ਅਤੇ ਜਦੋਂ ਵੀ ਕਿਸਾਨ ਅੰਦੋਲਨ ਹੋਵੇਗਾ, ਕਿਸਾਨਾਂ ਨੂੰ ਜਾਣਕਾਰੀ ਮਿਲੇਗੀ।

ਦਸ ਦੇਈਏ ਕਿ ਰਾਕੇਸ਼ ਟਿਕੈਤ ਨੇ ਕਿਹਾ ਕਿ ਹਰਿਆਣਾ ਸਰਕਾਰ ਐਮਐਸਪੀ ਦੇ ਨਾਂਅ ’ਤੇ ਕਿਸਾਨਾਂ ਨੂੰ ਮੂਰਖ ਬਣਾ ਰਹੀ ਹੈ। ਸਰਕਾਰ ਉਨ੍ਹਾਂ ਫਸਲਾਂ ਨੂੰ ਐਮਐਸਪੀ ਦੇਣ ਦੀ ਗੱਲ ਕਰਦੀ ਹੈ ਜੋ ਇੱਥੇ ਨਹੀਂ ਉਗਾਈਆਂ ਜਾਂਦੀਆਂ। ਖਨੌਰੀ ਸਰਹੱਦ ‘ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਦਾ ਕੇਂਦਰ ਸਰਕਾਰ ਨੂੰ ਫਾਇਦਾ ਹੋ ਰਿਹਾ ਹੈ। ਇਸ ਨਾਲ ਪੰਜਾਬ ਸਰਕਾਰ ਦੇ ਅਕਸ ਨੂੰ ਢਾਹ ਲੱਗ ਰਹੀ ਹੈ ਤੇ ਸਿੱਖ ਭਾਈਚਾਰੇ ਦੇ ਕੁਝ ਲੋਕ ਇਸ ਧਰਨੇ ਕਾਰਨ ਸੜਕਾਂ ਜਾਮ ਕਰਨ ਤੋਂ ਨਾਰਾਜ਼ ਹਨ। ਇਸ ਲਈ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਇਹ ਧਰਨਾ ਲੰਬੇ ਸਮੇਂ ਤੱਕ ਜਾਰੀ ਰਹੇ।

ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਵੱਖ-ਵੱਖ ਤਰੀਕਿਆਂ ਨਾਲ ਆਪਣਾ ਅੰਦੋਲਨ ਚਲਾ ਰਹੇ ਹਨ। ਪੂਰੇ ਭਾਰਤ ਵਿੱਚ ਲਗਭਗ 700 ਕਿਸਾਨ ਸੰਗਠਨ ਹਨ ਅਤੇ ਉਹ ਜੁੜੇ ਹੋਏ ਹਨ। ਦਿੱਲੀ ਵਿੱਚ ਜਦੋਂ ਵੀ ਕੋਈ ਅੰਦੋਲਨ ਹੋਵੇਗਾ ਤਾਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਨਜ਼ਰ ਆਉਣਗੀਆਂ ਅਤੇ ਸਾਰੇ ਇਕੱਠੇ ਹੋ ਕੇ ਵਿਰੋਧ ਕਰਨਗੇ।

Advertisement