ਉੱਤਰਾਖੰਡ ਦੇ ਕੇਦਾਰਨਾਥ ਧਾਮ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਹੈਲੀਕਾਪਟਰ ਨੂੰ ਭਾਰਤੀ ਫੌਜ ਦੇ MI-17 ਹੈਲੀਕਾਪਟਰ ਦੁਆਰਾ ਏਅਰਲਿਫਟ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹੈਲੀਕਾਪਟਰ ਨੂੰ ਉਤਾਰਨ ਦੀ ਕੋਸ਼ਿਸ਼ ਦੌਰਾਨ ਇਹ ਹਾਦਸਾ ਵਾਪਰਿਆ ਅਤੇ ਇਹ ਪਹਾੜੀਆਂ ਵਿੱਚ ਜਾ ਡਿੱਗਾ। ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
केदारनाथ की पहाड़ियों में गिरा हेलीकॉप्टर
— Sachin Gupta (@SachinGuptaUP) August 31, 2024
दरअसल, ये हेलीकॉप्टर पूर्व में केदारनाथ में लैंडिंग के दौरान दुर्घटनाग्रस्त हो गया था। जिसके बाद इसे भारतीय वायुसेना का MI-17 हेलीकॉप्टर रिपेयरिंग के लिए उठाकर ला रहा था। उड़ान के दौरान हेलीकॉप्टर की टोचन चेन टूट गई और वो नीचे जा गिरा। pic.twitter.com/C0HbRlCQ2R
ਸਚਿਨ ਗੁਪਤਾ ਨਾਮ ਦੇ ਯੂਜ਼ਰਸ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਹੈਲੀਕਾਪਟਰ ਦੀ ਟੋਇੰਗ ਚੇਨ ਟੁੱਟ ਗਈ ਅਤੇ ਇਹ ਹੇਠਾਂ ਡਿੱਗ ਗਿਆ। ਦਰਅਸਲ, ਕੇਦਾਰਨਾਥ ਤੋਂ ਦੇਹਰਾਦੂਨ ਲਈ ਰੁਕੇ ਹੋਏ ਹੈਲੀਕਾਪਟਰ ਨੂੰ ਏਅਰ-ਲਿਫਟ ਕਰਦੇ ਸਮੇਂ ਇਹ ਹਾਦਸਾ ਵਾਪਰਿਆ। ਚੰਗੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਦੱਸਿਆ ਗਿਆ ਕਿ ਉਡਾਣ ਦੌਰਾਨ ਹੈਲੀਕਾਪਟਰ ਦੀ ਟੋਇੰਗ ਚੇਨ ਟੁੱਟ ਗਈ ਅਤੇ ਇਹ ਹੇਠਾਂ ਡਿੱਗ ਗਿਆ। ਅਸਮਾਨ ਤੋਂ ਡਿੱਗਿਆ ਹੈਲੀਕਾਪਟਰ ਚਕਨਾਚੂਰ ਹੋ ਗਿਆ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ਹੈਲੀਕਾਪਟਰ ‘ਚ 24 ਮਈ 2024 ਨੂੰ ਲੈਂਡਿੰਗ ਦੌਰਾਨ ਤਕਨੀਕੀ ਖਰਾਬੀ ਆ ਗਈ ਸੀ, ਉਸ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ।