ਜੀਬੀਐਸ ਯਾਨੀ ਗੁਇਲੇਨ ਬੈਰੇ ਸਿੰਡਰੋਮ ਦਾ ਕਹਿਰ ਵਧ ਰਿਹਾ ਹੈ। ਜੀਬੀਐਸ ਵਾਇਰਸ ਹੁਣ ਕੋਰੋਨਾ ਵਾਂਗ ਘਾਤਕ ਬਣ ਗਿਆ ਹੈ। ਮਹਾਰਾਸ਼ਟਰ ਵਿੱਚ ਨਾ ਸਿਰਫ਼ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਸਗੋਂ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿੱਚ ਜੀਬੀਐਸ ਵਾਇਰਸ ਕਾਰਨ ਦੋ ਹੋਰ ਮੌਤਾਂ ਹੋਈਆਂ।

ਮਹਾਰਾਸ਼ਟਰ ਦੇ ਪਿੰਪਰੀ ਚਿੰਚਵਾੜ ‘ਚ ਗੁਇਲੇਨ ਬੈਰੇ ਸਿੰਡਰੋਮ ਨੇ ਇਕ ਮਰੀਜ਼ ਦੀ ਜਾਨ ਲੈ ਲਈ ਹੈ। ਇਸ ਦੇ ਨਾਲ ਹੀ ਪੁਣੇ ਵਿੱਚ ਵੀ ਇਸੇ ਵਾਇਰਸ ਕਾਰਨ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਪਿੰਪਰੀ ਦੇ ਰਹਿਣ ਵਾਲੇ ਮ੍ਰਿਤਕ ਦੀ ਉਮਰ 36 ਸਾਲ ਸੀ। ਮਹਾਰਾਸ਼ਟਰ ਵਿੱਚ ਹੁਣ ਤੱਕ ਇਸ ਜੀਬੀਐਸ ਵਾਇਰਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੁਣੇ ਵਿੱਚ ਜੀਬੀਐਸ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਹਨ। ਹੁਣ ਤੱਕ ਜੀਬੀਐਸ ਵਾਇਰਸ ਦੇ 130 ਮਰੀਜ਼ ਪੁਣੇ ਵਿੱਚ ਹਨ।
ਜ਼ਿਕਰਯੋਗ ਹੈ ਕਿ 24 ਜਨਵਰੀ ਨੂੰ ਰਾਜ ਦੇ ਸਿਹਤ ਵਿਭਾਗ ਨੇ ਇੱਕ ਰੈਪਿਡ ਰਿਸਪਾਂਸ ਟੀਮ (ਆਰਆਰਟੀ) ਦਾ ਗਠਨ ਕੀਤਾ। ਤਾਂ ਜੋ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਅਚਾਨਕ ਹੋਏ ਵਾਧੇ ਦੀ ਜਾਂਚ ਕੀਤੀ ਜਾ ਸਕੇ। ਸ਼ੁਰੂਆਤ ‘ਚ ਹੀ ਇਨਫੈਕਸ਼ਨ ਦੇ 24 ਸ਼ੱਕੀ ਮਾਮਲੇ ਸਾਹਮਣੇ ਆਏ ਸਨ। ਇਸ ਦੌਰਾਨ ਆਰਆਰਟੀ ਅਤੇ ਪੀਐਮਸੀ ਦੇ ਸਿਹਤ ਵਿਭਾਗਾਂ ਨੇ ਸਿੰਘਗੜ੍ਹ ਰੋਡ ਖੇਤਰ ਦੇ ਪ੍ਰਭਾਵਿਤ ਖੇਤਰਾਂ ਵਿੱਚ ਨਿਗਰਾਨੀ ਜਾਰੀ ਰੱਖੀ।