ਜਰਮਨੀ ਦੇ ਮੈਗਡੇਬਰਗ ਵਿੱਚ ਸ਼ੁੱਕਰਵਾਰ (20 ਦਸੰਬਰ) ਨੂੰ ਇੱਕ ਵੱਡਾ ਕਾਰ ਹਾਦਸਾ ਵਾਪਰ ਗਿਆ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਜ਼ਖਮੀ ਹੋ ਗਏ। ਇਹ ਹਾਦਸਾ ਕ੍ਰਿਸਮਸ ਬਾਜ਼ਾਰ ‘ਚ ਵਾਪਰਿਆ, ਜਿੱਥੇ ਇਕ ਕਾਰ ਭੀੜ ਵਾਲੇ ਇਲਾਕੇ ‘ਚ ਦਾਖਲ ਹੋ ਕੇ ਲੋਕਾਂ ‘ਤੇ ਚੜ੍ਹ ਗਈ। ਇਸ ਮਾਮਲੇ ਵਿੱਚ ਸਥਾਨਕ ਜਰਮਨ ਪੁਲਿਸ ਨੇ ਸਾਊਦੀ ਅਰਬ ਦੇ ਇੱਕ 50 ਸਾਲਾ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਾਰ ਚਲਾ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਈਆਂ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਹਮਲੇ ਵਿਚ 11 ਲੋਕ ਮਾਰੇ ਗਏ, ਪਰ ਬਾਅਦ ਵਿਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਹੁਣ ਤੱਕ ਸਿਰਫ ਦੋ ਮੌਤਾਂ ਹੋਈਆਂ ਹਨ।
ਮੈਗਡੇਬਰਗ ਜਰਮਨੀ ਦੇ ਸੈਕਸੋਨੀ-ਐਨਹੌਲਟ ਸਟੇਟ ਦੀ ਰਾਜਧਾਨੀ ਹੈ, ਜਿੱਥੇ ਇਹ ਹਾਦਸਾ ਵਾਪਰਿਆ। ਰਾਇਟਰਜ਼ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆਂ ਸਿਟੀ ਚੀਫ ਰੇਨਰ ਹਸੇਲੌਫ ਨੇ ਦੱਸਿਆ ਕਿ ਦੋਸ਼ੀ ਡਰਾਈਵਰ ਜਰਮਨੀ ਦਾ ਰਹਿਣ ਵਾਲਾ ਸੀ, ਜੋ ਪਿਛਲੇ ਦੋ ਦਹਾਕਿਆਂ ਤੋਂ ਦੇਸ਼ ‘ਚ ਰਹਿ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਸ਼ਹਿਰ ਵਿੱਚ ਕੋਈ ਹੋਰ ਖ਼ਤਰਾ ਮੌਜੂਦ ਨਹੀਂ ਹੈ, ਕਿਉਂਕਿ ਅਸੀਂ ਇਸ ਮਾਮਲੇ ਵਿੱਚ ਸਿਰਫ਼ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜੋ ਸਾਡੀ ਹਿਰਾਸਤ ਵਿੱਚ ਹੈ।
ਸਮਾਚਾਰ ਏਜੰਸੀ ਰਾਇਟਰਸ ਨੇ ਸਥਾਨਕ ਪ੍ਰਸਾਰਕ ਦੇ ਹਵਾਲੇ ਨਾਲ ਕਿਹਾ ਕਿ ਜਰਮਨ ਪੁਲਿਸ ਨੂੰ ਸ਼ੱਕ ਹੈ ਕਿ ਵਾਹਨ ਵਿਚ ਵਿਸਫੋਟਕ ਯੰਤਰ ਸੀ। ਹਾਲਾਂਕਿ, ਉਨ੍ਹਾਂ ਨੂੰ ਕਾਰ ਦੇ ਅੰਦਰ ਕੋਈ ਵਿਸਫੋਟਕ ਨਹੀਂ ਮਿਲਿਆ। ਰਾਇਟਰਸ ਦੀ ਰਿਪੋਰਟ ਦੇ ਅਨੁਸਾਰ, ਪੁਲਿਸ ਨੇ ਮਾਰੇ ਗਏ ਲੋਕਾਂ ਦੀ ਗਿਣਤੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ ਮਾਰਕੀਟ ਵਿੱਚ ਵੱਡੇ ਪੱਧਰ ‘ਤੇ ਕਾਰਵਾਈ ਦੀ ਪੁਸ਼ਟੀ ਕੀਤੀ। ਇਸ ਤੋਂ ਇਲਾਵਾ ਇਹ ਘਟਨਾ ਇੱਕ ਹਮਲਾ ਵੀ ਹੋ ਸਕਦੀ ਸੀ।
VIEWER DISCRETION
— Laconic Mark (@Bacon_Ranch_) December 20, 2024
HORRIFIC FOOTAGE
Car plows through Christmas market in Germany.
Multiple injuries and fatalities.
Pray. pic.twitter.com/AHrsrJzWOH
ਹਮਲੇ ਦਾ ਮਕਸਦ ਸਪਸ਼ਟ ਨਹੀਂ ਹੋ ਸਕਿਆ। ਇਕ ਸਾਊਦੀ ਸੂਤਰ ਨੇ ਕਿਹਾ ਜਰਮਨ ਅਧਿਕਾਰੀਆਂ ਨੂੰ ਹਮਲਾਵਰ ਦੇ ਬਾਰੇ ਚਿਤਾਵਨੀ ਦਿੱਤੀ ਗਈ ਸੀ। ਉਸਨੇ ਆਪਣੇ ਨਿੱਜੀ ਐਕਸ ਅਕਾਊਂਟ ’ਤੇ ਕੱਟੜਪੰਥੀ ਵਿਚਾਰ ਪੋਸਟ ਕੀਤੇ ਸਨ।ਉਹ ਜਰਮਨੀ ਦੇ ਕੱਟੜ ਦੱਖਣਪੰਥੀ ਆਲਟਰਨੇਟਿਵ ਫਾਰ ਜਰਮਨੀ ਪਾਰਟੀ ਦੇ ਪ੍ਰਤੀ ਹਮਦਰਦੀ ਰੱਖਦਾ ਹੈ। ਪੁਲਿਸ ਨੇ ਕਿਹਾ ਕਿ ਕਾਰ ਰੁਕਣ ਤੋਂ ਪਹਿਲਾਂ ਭੀੜ ਨੂੰ ਕੁਚਲਦੀ ਹੋਈ ਬਾਜ਼ਾਰ ’ਚ ਕਰੀਬ 400 ਮੀਟਰ ਤੱਕ ਅੰਦਰ ਚਲੀ ਗਈ।
ਇਸ ਘਟਨਾ ਨੇ 19 ਦਸੰਬਰ 2016 ਨੂੰ ਬਰਲਿਨ ’ਚ ਹੋਏ ਹਮਲੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ, ਜਦੋਂ ਇਕ ਮੁਲਜ਼ਮ ਟਰੱਕ ਲੈ ਕੇ ਕ੍ਰਿਸਮਸ ਮਾਰਕੀਟ ’ਚ ਵੜ ਗਿਆ ਸੀ। ਹ ਮਲੇ ’ਚ 12 ਲੋਕਾਂ ਦੀ ਮੌਤ ਹੋ ਗਈ ਸੀਤੇ 70 ਤੋਂ ਜ਼ਿਆਦਾ ਜ਼ਖਮੀ ਹੋ ਗਏਸ ਨ। ਮੁਲਜ਼ਮ ਇਟਲੀ ਭੱਜ ਗਿਆ ਸੀ, ਜਿੱਥੇ ਪੁਲਿਸ ਨੇ ਉਸਨੂੰ ਮਾਰ ਦਿੱਤਾ ਸੀ। ਪੁਲਿਸ ਨੇ ਵਿਸਫੋਟਕ ਦੇ ਸ਼ੱਕ ’ਚ ਕਾਰ ਦੀ ਜਾਂਚ ਕੀਤੀ, ਪਰ ਇਸਤ ਰ੍ਹਾਂ ਕੁਝਵੀ ਬਰਾਮਦ ਨਹੀਂ ਹੋਇਆ। ਜਰਮਨ ਚਾਂਸਲਰ ਓਲਾਫ ਸਕੋਲਜ ਘਟਨਾ ਵਾਲੀ ਥਾਂ ਦਾ ਦੌਰਾ ਕਰ ਸਕਦੇ ਹਨ। ਅਰਬਪਤੀ ਐਲਨ ਮਸਕ ਨੇ ਸਕੋਲਜ ਦੀ ਆਲੋਚਨਾ ਕੀਤੀ ਤੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।