ਭਾਰਤੀ ਜਨਤਾ ਪਾਰਟੀ ਨੇ ਅੱਜ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ
ਕਰ ਦਿੱਤੀ ਹੈ। ਸੂਚੀ ਵਿੱਚ ਕੁੱਲ 111 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਭਾਜਪਾ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਹਿਮਾਚਲ ਦੀ ਮੰਡੀ ਤੋਂ ਟਿਕਟ ਦਿੱਤੀ ਹੈ, ਜਦੋਂਕਿ ਯੂਪੀ ਦੀ ਮੇਰਠ ਸੀਟ ਤੋਂ ਅਰੁਣ ਗੋਵਿਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਵਾਰ ਪਾਰਟੀ ਨੇ ਪੀਲੀਭੀਤ ਤੋਂ ਮੌਜੂਦਾ ਸੰਸਦ ਮੈਂਬਰ ਵਰੁਣ ਗਾਂਧੀ ਦੀ ਟਿਕਟ ਰੱਦ ਕਰ ਦਿੱਤੀ ਹੈ। ਭਾਜਪਾ ਨੇ ਗਾਜ਼ੀਆਬਾਦ ਸੀਟ ਤੋਂ ਵਰੁਣ ਗਾਂਧੀ ਦੀ ਥਾਂ ਜਿਤਿਨ ਪ੍ਰਸਾਦ ਅਤੇ ਮੌਜੂਦਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਦੀ ਥਾਂ ਅਤੁਲ ਗਰਗ ਨੂੰ ਟਿਕਟ ਦਿੱਤੀ ਹੈ। ਜਨਰਲ ਵੀ ਕੇ ਸਿੰਘ ਨੇ ਖੁਦ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ।
ਭਾਜਪਾ ਦੀ ਪੰਜਵੀਂ ਸੂਚੀ ‘ਚ ਯੂਪੀ ਦੀਆਂ 13 ਲੋਕ ਸਭਾ ਸੀਟਾਂ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਦੀਆਂ 6 ਸੀਟਾਂ, ਬਿਹਾਰ ਦੀਆਂ 17 ਸੀਟਾਂ, ਗੋਆ ਦੀ 1 ਸੀਟ, ਗੁਜਰਾਤ ਦੀਆਂ 6 ਸੀਟਾਂ, ਹਰਿਆਣਾ ਦੀਆਂ 4 ਸੀਟਾਂ, ਹਿਮਾਚਲ ਪ੍ਰਦੇਸ਼ ਦੀਆਂ 2 ਸੀਟਾਂ, ਝਾਰਖੰਡ ਦੀਆਂ 3 ਸੀਟਾਂ ‘ਤੇ ਉਮੀਦਵਾਰ ਸ਼ਾਮਲ ਹਨ। ਕਰਨਾਟਕ ਅਤੇ ਕੇਰਲ ਵਿੱਚ 4-4, ਮਹਾਰਾਸ਼ਟਰ ਵਿੱਚ 3, ਮਿਜ਼ੋਰਮ ਵਿੱਚ 1, ਓਡੀਸ਼ਾ ਵਿੱਚ 18, ਰਾਜਸਥਾਨ ਵਿੱਚ 7, ਸਿੱਕਮ ਵਿੱਚ ਇੱਕ, ਤੇਲੰਗਾਨਾ ਵਿੱਚ 2 ਅਤੇ ਪੱਛਮੀ ਬੰਗਾਲ ਵਿੱਚ 19 ਸੀਟਾਂ ‘ਤੇ ਚੋਣਾਂ ਦਾ ਐਲਾਨ ਕੀਤਾ ਗਿਆ ਹੈ।