ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਬੀਤੇ ਕੱਲ੍ਹ ਗਾਂਧੀ ਜਯੰਤੀ ਦੇ ਮੌਕੇ ‘ਤੇ ਗਾਂਧੀ ‘ਤੇ ਵਿਵਾਦਿਤ ਬਿਆਨ ਦਿੱਤਾ ਸੀ। ਇੱਕ ਵਾਰ ਫੇਰ ਕੰਗਨਾ ਰਣੌਤ ਨੇ ਵਿਵਾਦਿਤ ਬਿਆਨ ਦਿੱਤਾ ਹੈ। ਇਕ ਸਮਾਗਮ ਵਿਚ ਸੰਬੋਧਨ ਕਰਦਿਆਂ ਕੰਗਨਾ ਰਣੌਤ ਨੇ ਕਿਹਾ ਕਿ ਸਾਡੇ ਅੱਗੇ-ਪਿੱਛੇ ਦੇ ਸੂਬਿਆਂ ਤੋਂ ਨਵੀਆਂ-ਨਵੀਆਂ ਚੀਜ਼ਾਂ ਇੱਥੇ ਆਉਣ ਲੱਗ ਜਾਂਦੀਆਂ ਹਨ। ਭਾਵੇਂ ਚਿੱਟਾ ਹੋਵੇ, ਭਾਵੇ ਉਗਰਤਾ ਹੋਵੇ, ਭਾਵੇਂ ਕੁਝ ਵੀ ਹੋਵੇ, ਤੁਹਾਨੂੰ ਪਤਾ ਹੀ ਹੈ ਮੈਂ ਕਿਸ ਸੂਬੇ ਦੀ ਗੱਲ ਕਰ ਰਹੀ ਹਾਂ। ਇਨ੍ਹਾਂ ਦਾ ਸੁਭਾਅ ਬੜਾ ਗਰਮ ਹੁੰਦਾ ਹੈ ਤੇ ਬੜੇ ਹੁੱਲੜਬਾਜ਼ ਹੁੰਦੇ ਹਨ। ਇਹ ਨਸ਼ੇ ਕਰਦੇ ਨੇ, ਸ਼ਰਾਬਾਂ ਪੀਂਦੇ ਨੇ ਤੇ ਹੁੱਲੜਬਾਜ਼ੀ ਕਰਦੇ ਹਨ। ਮੇਰੀ ਹਿਮਾਚਲ ਦੇ ਬੱਚਿਆਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਦੇ ਪ੍ਰਭਾਅ ਵਿਚ ਨਾ ਆਉਣ। ਅਸੀਂ ਇਨ੍ਹਾਂ ਤੋਂ ਕੁਝ ਨਹੀਂ ਸਿਖਣਾ। ਇਨ੍ਹਾਂ ਨੇ ਸਾਡੀ ਜਵਾਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।
ਦਸ ਦਈਏ ਕਿ ਕੰਗਨਾ ਨੇ ਗਾਂਧੀ ਜਯੰਤੀ ਮੌਕੇ ਵੀ ਅਜਿਹਾ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੀ ਆਪਣੀ ਪਾਰਟੀ ਵਿਚੋਂ ਹੀ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਕੰਗਨਾ ਰਣੌਤ ਜੋ ਕਿ ਮੰਡੀ ਤੋਂ ਸੰਸਦ ਮੈਂਬਰ ਅਤੇ ਫਿਲਮ ਸਟਾਰ ਵੀ ਹੈ। ਉਨ੍ਹਾਂ ਨੇ ਗਾਂਧੀ ਬਾਰੇ ਬਿਆਨ ਦਿੱਤਾ ਹੈ। ਜੋ ਕਿ ਬਹੁਤ ਹੀ ਸ਼ਰਮਨਾਕ ਹੈ। ਗਰੇਵਾਲ ਨੇ ਕਿਹਾ ਕਿ ਕੰਗਨਾ ਮਹਾਤਮਾ ਗਾਂਧੀ ਨੂੰ ਪਸੰਦ ਨਹੀਂ ਕਰਦੀ ਸੀ। ਪਰ ਉਹ ਲਾਲ ਬਹਾਦਰ ਸ਼ਾਸਤਰੀ ਨੂੰ ਪਸੰਦ ਕਰਦੇ ਸਨ।
ਕੋਈ ਉਨ੍ਹਾਂ ਨੂੰ ਦੱਸੇ ਕਿ ਲਾਲ ਬਹਾਦਰ ਸ਼ਾਸਤਰੀ ਗਾਂਧੀ ਦੇ ਸਭ ਤੋਂ ਵੱਡੇ ਸਮਰਥਕ ਸਨ। ਜੇਕਰ ਤੁਸੀਂ ਚੇਲੇ ਦੀ ਇੱਜ਼ਤ ਕਰ ਰਹੇ ਹੋ ਅਤੇ ਉਸ ਦੇ ਮਾਰਗਦਰਸ਼ਕ ਦਾ ਅਪਮਾਨ ਕਰ ਰਹੇ ਹੋ, ਤਾਂ ਇਹ ਕਿੱਥੋਂ ਦੀ ਸਿਆਣਪ ਹੈ? ਕੰਗਨਾ ਦਾ ਵਿਚਾਰ ਨਾਥ ਰਾਮੂ ਗੋਡਸੇ ਦਾ ਵਿਚਾਰ ਹੈ। ਦੇਸ਼ ਦੀ ਆਜ਼ਾਦੀ ਵਿੱਚ ਗਾਂਧੀ ਦਾ ਯੋਗਦਾਨ ਸਭ ਦੇ ਸਾਹਮਣੇ ਹੈ। ਮੈਨੂੰ ਲੱਗਦਾ ਹੈ ਕਿ ਮੰਡੀ ਦੇ ਲੋਕਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਰੱਬ ਉਸਨੂੰ ਬੁੱਧੀ ਦੇਵੇ। ਉਸ ਨੂੰ ਅਜਿਹੇ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ।