ਖਤਮ ਨਹੀਂ ਹੋਈ Paytm ਦੀ ਮੁਸ਼ਕਲ, 550 ਕਰੋੜ ਦੇ ਘਾਟੇ ਚ ਗਈ ਕੰਪਨੀ

Paytm ਦੀਆਂ ਪ੍ਰੇਸ਼ਾਨੀਆਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਦੋਂ ਤੋਂ ਆਰਬੀਆਈ ਨੇ ਇਸ ਫਿਨਟੈੱਕ ਕੰਪਨੀ ਖਿਲਾਫ ਸਖਤੀ ਦਿਖਾਈ ਹੈ ਉਦੋਂ ਤੋਂ ਪੇਟੀਐੱਮ ਦੇ ਬਿਜ਼ਨੈੱਸ ‘ਤੇ ਦਬਾਅ ਵਧਿਆ ਹੈ। ਪਹਿਲਾਂ ਸ਼ੇਅਰਾਂ ਵਿਚ ਭਾਰੀ ਗਿਰਾਵਟ ਹੋਣ ਦੇ ਬਾਅਦ ਕੰਪਨੀ ਦਾ ਮਾਰਕੀਟ ਕੈਪ ਗਿਰਿਆ ਤਾਂ ਹੁਣ ਕੰਪਨੀ ਨੂੰ ਵਿਕਰੀ ਘਟਣ ਨਾਲ ਨੁਕਸਾਨ ਹੋਇਆ ਹੈ। ਇਸ ਦਰਮਿਆਨ ਖਬਰ ਹੈ ਕਿ ਇਸ ਬੁਰੇ ਹਾਲਾਤ ਨਾਲ ਨਿਪਟਣ ਲਈ ਕੰਪਨੀ ਕਰਮਚਾਰੀਆਂ ਦੀ ਗਿਣਤੀ ਵਿਚ ਕਟੌਤੀ ਕਰ ਸਕਦੀ ਹੈ।

RBI ਦੀ ਰੈਗੂਲੇਟਰੀ ਜਾਂਚ ਤੇ ਉਸ ਦੇ ਬਾਅਦ ਆਏ ਫੈਸਲੇ ਨਾਲ ਕੰਪਨੀ ਦੇ ਸੰਚਾਲਨ ‘ਤੇ ਕਾਫੀ ਪ੍ਰਭਾਵ ਪਿਆ ਹੈ। ਫਿਨਟੈੱਕ ਕੰਪਨੀ ਵਨ97 ਕਮਿਊਨੀਕੇਸ਼ਨਲ ਦਾ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ਵਿਚ ਘਾਟਾ ਵਧ ਕੇ 550 ਕਰੋੜ ਰੁਪਏ ਹੋ ਗਿਆ। ਪਿਛਲੇ ਸਾਲ ਇਸੇ ਮਿਆਦ ਵਿਚ ਘਾਟਾ 167.5 ਕਰੋੜ ਰੁਪਏ ਸੀ। ਵਨ97 ਕਮਿਊਨੀਕੇਸ਼ਨਲ ਕੋਲ ਪੇਟੀਐੱਮ ਬ੍ਰਾਂਡ ਦੀ ਮਲਕੀਅਤ ਹੈ

Paytm ਨੇ ਇੱਕ ਬਿਆਨ ਵਿੱਚ ਕਿਹਾ, “ਸਾਡੇ Q4 FY 2023-24 ਦੇ ਨਤੀਜੇ UPI ਲੈਣ-ਦੇਣ ਵਿੱਚ ਅਸਥਾਈ ਰੁਕਾਵਟ ਅਤੇ PPBL ਪਾਬੰਦੀ ਕਾਰਨ ਸਥਾਈ ਵਿਘਨ ਦੁਆਰਾ ਪ੍ਰਭਾਵਿਤ ਹੋਏ ਸਨ। ਪੇਟੀਐਮ ਨੇ 2,267 ਕਰੋੜ ਰੁਪਏ ਦੀ ਆਮਦਨ ਦਰਜ ਕੀਤੀ। RBI ਨੇ 15 ਮਾਰਚ ਤੋਂ ਵਪਾਰੀਆਂ ਸਮੇ ਗਾਹਕਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਪੇਟੀਐੱਮ ਨੂੰ ਕਿਸੇ ਵੀ ਗਾਹਕ ਖਾਤੇ, ਵਾਲੇਟ ਤੇ ਫਾਸਟੈਗ ਵਿਚ ਜਮ੍ਹਾ, ਕ੍ਰੈਡਿਟ ਲੈਣ-ਦੇਣ ਜਾਂ ਟੌਪ-ਅੱਪ ਸਵੀਕਾਰ ਕਰਨ ਤੋਂ ਰੋਕ ਦਿੱਤਾ ਸੀ। ਕੰਪਨੀ ਨੇ ਦੱਸਿਆ ਕਿ ਤਿਮਾਹੀ ਵਿਚ ਕੰਪਨੀ ਨੇ ਪੀਪੀਬੀਐੱਲ ਵਿਚ 39 ਫੀਸਦੀ ਹਿੱਸੇਦਾਰੀ ਲਈ 227 ਕਰੋੜ ਰੁਪਏ ਦੇ ਨਿਵੇਸ਼ ਨੂੰ ਬੱਟੇ ਖਾਤੇ ਵਿਚ ਪਾ ਦਿੱਤਾ।

Advertisement