ਖਤਮ ਹੋਣ ਜਾ ਰਿਹਾ FASTag! ਛੇਤੀ ਸ਼ੁਰੂ ਹੋਵੇਗਾ GNSS ਸਿਸਟਮ, ਪੜ੍ਹੋ ਪੂਰੀ ਖ਼ਬਰ

ਭਾਰਤ ਵਿੱਚ ਆਟੋ ਉਦਯੋਗ ਵਿੱਚ ਹਰ ਰੋਜ਼ ਕੁਝ ਨਾ ਕੁਝ ਨਵਾਂ ਹੋ ਰਿਹਾ ਹੈ। ਇਸ ਦੇ ਨਾਲ ਹੀ ਟੋਲ ਕਲੈਕਸ਼ਨ ਵਿੱਚ ਵੀ ਵਾਧਾ ਦੇਖਿਆ ਜਾ ਰਿਹਾ ਹੈ। ਹੁਣ ਤੱਕ ਟੋਲ ਵਸੂਲੀ ਲਈ Traditional Method ਦੀ ਵਰਤੋਂ ਹੁੰਦੀ ਰਹੀ ਹੈ, ਜਿਸ ਤੋਂ ਬਾਅਦ ਹੁਣ ਸਰਕਾਰ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ (GNSS) ਤਕਨੀਕ ਨੂੰ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।

ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ ਦਾ ਐਲਾਨ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਸਿਸਟਮ ਫਿਲਹਾਲ ਟੈਸਟਿੰਗ ਪੜਾਅ ‘ਚ ਹੈ। ਇਸ ਦੇ ਆਉਣ ਤੋਂ ਬਾਅਦ ਭਾਰਤ ‘ਚ ਪੁਰਾਣੀ ਟੋਲ ਤਕਨੀਕ ਨੂੰ ਖਤਮ ਕੀਤਾ ਜਾ ਸਕਦਾ ਹੈ। GNSS ਨੇਵੀਗੇਸ਼ਨ ਸੈਟੇਲਾਈਟ ਸਿਸਟਮ ‘ਤੇ ਆਧਾਰਿਤ ਹੋਵੇਗਾ। ਇਸ ਵਿੱਚ ਸੈਟੇਲਾਈਟ ਆਧਾਰਿਤ ਯੂਨਿਟ ਹੋਵੇਗਾ, ਜੋ ਵਾਹਨਾਂ ਵਿੱਚ ਲਗਾਇਆ ਜਾਵੇਗਾ। ਸਿਸਟਮ ਦੀ ਮਦਦ ਨਾਲ ਅਧਿਕਾਰੀ ਆਸਾਨੀ ਨਾਲ ਟ੍ਰੈਕ ਕਰ ਸਕਣਗੇ ਕਿ ਕਾਰ ਕਦੋਂ ਟੋਲ ਹਾਈਵੇਅ ਦੀ ਵਰਤੋਂ ਕਰਨ ਲੱਗ ਪਈ। ਜਿਵੇਂ ਹੀ ਵਾਹਨ ਟੋਲ ਰੋਡ ਤੋਂ ਨਿਕਲੇਗਾ, ਸਿਸਟਮ ਟੋਲ ਰੋਡ ਦੀ ਵਰਤੋਂ ਨੂੰ ਕੈਲਕੂਲੇਟ ਕਰੇਗਾ ਅਤੇ ਪੈਸੇ ਕੱਟ ਲਵੇਗਾ।

GNSS ਸਿਸਟਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸਦੀ ਮਦਦ ਨਾਲ ਯਾਤਰੀ ਆਪਣੀ ਯਾਤਰਾ ਲਈ ਸਿਰਫ ਉੰਨੇ ਹੀ ਪੈਸੇ ਦੇਣਗੇ, ਜਿੰਨੀ ਯਾਤਰਾ ਕੀਤੀ ਹੈ। ਇਸ ਦੀ ਮਦਦ ਨਾਲ ਯਾਤਰੀ ਟੋਲ ਦੀ ਰਕਮ ਦਾ ਵੀ ਪਤਾ ਲਗਾ ਸਕਣਗੇ ਅਤੇ ਉਸ ਮੁਤਾਬਕ ਭੁਗਤਾਨ ਵੀ ਕਰ ਸਕਣਗੇ। ਇਕ ਹੋਰ ਚੰਗੀ ਗੱਲ ਇਹ ਹੈ ਕਿ ਇਸ ਤਕਨੀਕ ਦੇ ਆਉਣ ਤੋਂ ਬਾਅਦ ਰਵਾਇਤੀ ਟੋਲ ਬੂਥਾਂ ਨੂੰ ਵੀ ਹਟਾ ਦਿੱਤਾ ਜਾਵੇਗਾ, ਜਿੱਥੇ ਕਈ ਵਾਰ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਸਨ।

ਫਿਲਹਾਲ ਸਰਕਾਰ ਨੇ ਇਸ ਸਬੰਧੀ ਤਰੀਕ ਦਾ ਐਲਾਨ ਨਹੀਂ ਕੀਤਾ ਹੈ ਪਰ ਦੇਸ਼ ਦੇ ਦੋ ਮੁੱਖ ਮਾਰਗਾਂ ‘ਤੇ ਇਸ ਦੀ ਟੈਸਟਿੰਗ ਚੱਲ ਰਹੀ ਹੈ। ਇਨ੍ਹਾਂ ਵਿੱਚ ਕਰਨਾਟਕ ਵਿੱਚ ਬੈਂਗਲੁਰੂ-ਮੈਸੂਰ ਨੈਸ਼ਨਲ ਹਾਈਵੇ (NH-257) ਅਤੇ ਹਰਿਆਣਾ ਵਿੱਚ ਪਾਣੀਪਤ-ਹਿਸਾਰ ਨੈਸ਼ਨਲ ਹਾਈਵੇ (NH-709) ਸ਼ਾਮਲ ਹਨ। ਸਰਕਾਰ ਤੋਂ ਹਰੀ ਝੰਡੀ ਮਿਲਦਿਆਂ ਹੀ ਇਸ ਨੂੰ ਪੜਾਅਵਾਰ ਲਾਗੂ ਕਰ ਦਿੱਤਾ ਜਾਵੇਗਾ।

Advertisement