ਖ਼ਤਮ ਇੰਤਜ਼ਾਰ ! ਕਲ੍ਹ ਹੋਏਗਾ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ

ਭਲਕੇ 16 ਮਾਰਚ 2024 ਨੂੰ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕੀਤਾ ਜਾਏਗਾ। ਲੋਕ ਸਭਾ ਚੋਣ 2024 ਦਾ ਕਾਰਜਕ੍ਰਮ ਕੱਲ੍ਹ ਯਾਨੀ ਸ਼ਨੀਵਾਰ ਨੂੰ ਆਵੇਗਾ। ਇਸ ਦਾ ਐਲਾਨ ਚੋਣ ਕਮਿਸ਼ਨ ਦੁਪਹਿਰ 3 ਵਜੇ ਕਰਨਗੇ। ਇਸ ਦੌਰਾਨ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਤਰਫੋਂ ਇੱਕ ਪ੍ਰੈਸ ਕਾਨਫਰੰਸ ਹੋਵੇਗੀ, ਜਿਸ ਵਿੱਚ ਇਹ ਦੱਸਿਆ ਜਾਵੇਗਾ ਕਿ ਲੋਕ ਸਭਾ ਚੋਣਾਂ 2024 ਅਤੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਕਦੋਂ ਅਤੇ ਕਿੰਨੇ ਪੜਾਵਾਂ ਵਿੱਚ ਹੋਣਗੀਆਂ।

ਚੋਣ ਕਮਿਸ਼ਨ ਦੀ ਸ਼ਡਿਊਲ ਤਹਿਤ ਇਹ ਦੱਸਿਆ ਜਾਵੇਗਾ ਕਿ ਲੋਕ ਸਭਾ ਚੋਣਾਂ 2024 ਅਤੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਕਦੋਂ ਹੋਣਗੀਆਂ, ਕਿੰਨੇ ਪੜਾਵਾਂ ਵਿੱਚ ਹੋਣਗੀਆਂ ਅਤੇ ਉਨ੍ਹਾਂ ਲਈ ਕੀ ਪ੍ਰਬੰਧ ਕੀਤੇ ਜਾਣਗੇ। ਚੋਣ ਜ਼ਾਬਤਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਤੁਰੰਤ ਬਾਅਦ ਲਾਗੂ ਹੋ ਜਾਵੇਗਾ ਅਤੇ ਇਸ ਕਾਰਨ ਸਰਕਾਰ ਕੋਈ ਨਵੀਂ ਨੀਤੀ ਜਾਂ ਫੈਸਲੇ ਦਾ ਐਲਾਨ ਨਹੀਂ ਕਰ ਸਕੇਗੀ।

Advertisement