ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸਿੱਖ ਫੌਜੀਆਂ ਨੂੰ ਆਖੀ ਵੱਡੀ ਗੱਲ

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਵੱਡਾ ਐਲਾਨ ਕੀਤਾ ਹੈ। ਪੰਨੂ ਨੇ ਹੁਣ ਭਾਰਤੀ ਫੌਜ ਵਿੱਚ ਸਿੱਖ ਸਿਪਾਹੀਆਂ ਨੂੰ ਵੰਗਾਰਿਆ ਹੈ। ਪੰਨੂ ਨੇ ਐਲਾਨ ਕੀਤਾ ਹੈ ਕਿ ਜੇਕਰ ਸਿੱਖ ਫੌਜੀ ਸੁਤੰਤਰਤਾ ਦਿਵਸ ‘ਤੇ ਤਿਰੰਗਾ ਫੂਕਦੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਕਦੇ ਹਨ ਤਾਂ ਉਨ੍ਹਾਂ ਨੂੰ 5 ਲੱਖ ਡਾਲਰ ਦਿੱਤੇ ਜਾਣਗੇ। ਪੰਨੂ ਵਿਦੇਸ਼ੀ ਧਰਤੀ ਤੋਂ ਲਗਾਤਾਰ ਸੋਸ਼ਲ ਮੀਡੀਆ ਅਕਾਉਂਟਸ ‘ਤੇ ਵੀਡੀਓ ਪਾ ਕੇ ਭਾਰਤੀ ਸਿੱਖਾਂ ਨੂੰ ਭੜਕਾ ਰਿਹਾ ਹੈ।

ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਵਿੱਚ ਕਿਹਾ ਹੈ ਕਿ ਸਿੱਖ ਫੌਜੀਓ, ਇਹ ਭਾਰਤ ਦਾ 78ਵਾਂ ਸੁਤੰਤਰਤਾ ਦਿਵਸ ਹੈ ਪਰ ਤੁਸੀਂ, ਤੁਹਾਡੇ ਪਰਿਵਾਰ, ਸਿੱਖ ਅਜ਼ਾਦ ਨਹੀਂ ਤੇ ਅਜੇ ਵੀ ਗੁਲਾਮ ਹਨ। ਸਿੱਖ ਫੌਜੀਆਂ ਨੂੰ 1984 ਨਹੀਂ ਭੁੱਲਣਾ ਚਾਹੀਦਾ। ਹਰਿਮੰਦਰ ਸਾਹਿਬ ‘ਤੇ ਹਮਲਾ ਹੋਇਆ ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਅੱਜ ਵੀ ਦਿੱਲੀ ਵਿੱਚ ਸਿੱਖਾਂ ਦੀ ਵਿਧਵਾ ਬਸਤੀ ਹੈ। ਇਹੀ ਫਰਕ ਹੈ ਸਿੱਖਾਂ ਦੀ ਦਸਤਾਰ ਤੇ ਟੋਪੀ ਵਿੱਚ, ਕੇਸਰੀ ਤੇ ਖਾਕੀ ਵਿੱਚ। ਜੇਕਰ ਸਿੱਖ ਫੌਜੀ ਸੁਤੰਤਰਤਾ ਦਿਵਸ ‘ਤੇ ਤਿਰੰਗਾ ਫੂਕਦੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਕਦੇ ਹਨ ਤਾਂ ਉਨ੍ਹਾਂ ਨੂੰ 5 ਲੱਖ ਡਾਲਰ ਦਿੱਤੇ ਜਾਣਗੇ।

ਦਸ ਦਈਏ ਕਿ ਭਾਰਤ ਸਰਕਾਰ ਅੱਤਵਾਦੀ ਐਲਾਨਿਆ ਗਿਆ ਪੰਨੂ ਦੇਸ਼ ਤੇ ਪੰਜਾਬ ਦੀ ਧਰਤੀ ‘ਤੇ ਲਗਾਤਾਰ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਦੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਕਦੇ ਜੰਮੂ-ਕਸ਼ਮੀਰ ਦੇ ਮੁਸਲਿਮ ਭਾਈਚਾਰੇ ਨੂੰ ਭੜਕਾਉਂਦਾ ਹੈ। 

Advertisement