ਬ੍ਰਿਟੇਨ ਦੀ ਰਿਸ਼ੀ ਸੁਨਕ ਸਰਕਾਰ ਨੇ ਭਾਰਤ ਵਿਰੋਧੀ ਖਾਲਿਸਤਾਨ ਸਮਰਥਕਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਖਾਲਿਸਤਾਨੀ ਫੰਡਿੰਗ ਨੈੱਟਵਰਕ ਦੀ ਕਮਰ ਤੋੜਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ ਖਾਲਿਸਤਾਨ ਸਮਰਥਕਾਂ ਦੇ 300 ਤੋਂ ਵੱਧ ਬੈਂਕ ਖਾਤੇ ਸੀਜ਼ ਕਰਕੇ ਕਰੀਬ 100 ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ ਹੈ। ਟਾਸਕ ਫੋਰਸ ਨੇ ਇਨ੍ਹਾਂ ਸਾਰੇ ਬੈਂਕ ਖਾਤਿਆਂ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਕੀਤੇ ਗਏ ਸ਼ੱਕੀ ਲੈਣ-ਦੇਣ ਦਾ ਪਤਾ ਲਗਾਇਆ ਸੀ। ਸੂਤਰਾਂ ਅਨੁਸਾਰ ਖਾਲਿਸਤਾਨ ਪੱਖੀ ਸਿੱਖਸ ਫਾਰ ਜਸਟਿਸ ਦੇ ਖਾਤੇ ਵਿੱਚ 20 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। SFJ ਨੇ ਇਹ ਰਕਮ ਸਕਾਟਲੈਂਡ ਵਿੱਚ ਖਾਲਿਸਤਾਨ ਦੇ ਸਮਰਥਨ ਵਿੱਚ ਰੈਫਰੈਂਡਮ ਲਈ ਜਮ੍ਹਾ ਕਰਵਾਈ ਸੀ।

ਟਾਸਕ ਫੋਰਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ ‘ਚ ਪਾਬੰਦੀਸ਼ੁਦਾ ਸੰਗਠਨਾਂ ਦੇ ਅਮਰੀਕਾ ਸਥਿਤ ਨੇਤਾਵਾਂ ਦੀ ਫੰਡਿੰਗ ਨੂੰ ਰੋਕਣ ਲਈ ਇਕ ਟੀਮ ਅਗਲੇ ਮਹੀਨੇ ਅਮਰੀਕਾ ਜਾਵੇਗੀ। ਜੇਕਰ ਬੈਂਕ ਖਾਤਿਆਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਤਾਂ ਹਵਾਲਾ ਰਾਹੀਂ ਫੰਡਿੰਗ ਹੋਣ ਦਾ ਖਦਸ਼ਾ ਹੈ।