ਉੱਤਰੀ ਅਤੇ ਪੂਰਬੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਰਾਤਾਂ ਆਮ ਨਾਲੋਂ ਵੱਧ ਗਰਮ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸਥਿਤੀ ਇਹ ਹੈ ਕਿ ਦਿੱਲੀ-ਐਨਸੀਆਰ ਵਿੱਚ ਹੀਟਵੇਵ ਕਾਰਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਦਿੱਲੀ ‘ਚ ਪਿਛਲੇ ਦੋ ਦਿਨਾਂ ‘ਚ ਲੂ ਕਾਰਨ 13 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਗੌਤਮ ਬੁੱਧ ਨਗਰ ‘ਚ ਵੀ ਪਿਛਲੇ 24 ਘੰਟਿਆਂ ‘ਚ 14 ਲੋਕਾਂ ਦੀ ਮੌਤ ਹੋ ਗਈ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਉੱਤਰ ਪ੍ਰਦੇਸ਼, ਦੱਖਣੀ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ ਅਤੇ ਉੱਤਰੀ ਮੱਧ ਪ੍ਰਦੇਸ਼, ਉੜੀਸਾ, ਝਾਰਖੰਡ, ਬਿਹਾਰ ਅਤੇ ਜੰਮੂ ਡਿਵੀਜ਼ਨ ਦੇ ਕੁਝ ਹਿੱਸਿਆਂ ਵਿੱਚ ਭਿਆਨਕ ਗਰਮੀ ਜਾਰੀ ਹੈ। ਇਸ ਦੌਰਾਨ ਹੀਟਵੇਵ ਤੋਂ ਬਚਣ ਲਈ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐਮਏ) ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਲੋਕ ਇਸ ਗਰਮੀ ਵਿੱਚ ਆਪਣੀ ਬਿਹਤਰ ਦੇਖਭਾਲ ਕਿਵੇਂ ਕਰ ਸਕਦੇ ਹਨ।
ਇਹ ਹਨ DDMA ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼
– ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਜਾਣ ਤੋਂ ਬਚੋ।
– ਵੱਧ ਤੋਂ ਵੱਧ ਪਾਣੀ ਪੀਓ, ਪਿਆਸ ਨਾ ਲੱਗੇ ਤਾਂ ਵੀ ਪਾਣੀ ਪੀਂਦੇ ਰਹੋ।
– ਹਲਕੇ ਰੰਗ ਦੇ ਸੂਤੀ ਅਤੇ ਹਲਕੇ ਕੱਪੜੇ ਪਾਓ।
– ਧੁੱਪ ਵਿਚ ਨਿਕਲਦੇ ਸਮੇਂ ਧੁੱਪ ਦੀਆਂ ਐਨਕਾਂ ਅਤੇ ਛੱਤਰੀ ਜਾਂ ਟੋਪੀ ਦੀ ਵਰਤੋਂ ਕਰੋ।
– ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਾਹਰ ਕੰਮ ਕਰਨ ਤੋਂ ਬਚੋ।
– ਯਾਤਰਾ ਦੌਰਾਨ ਪਾਣੀ ਆਪਣੇ ਨਾਲ ਰੱਖੋ।
– ਸ਼ਰਾਬ, ਚਾਹ, ਕੌਫੀ, ਸਾਫਟ ਡਰਿੰਕਸ ਜਾਂ ਤਰਲ ਪਦਾਰਥਾਂ ਤੋਂ ਪਰਹੇਜ਼ ਕਰੋ ਜੋ ਸਰੀਰ ਨੂੰ ਡੀਹਾਈਡ੍ਰੇਟ ਕਰਦੇ ਹਨ।
– ਪ੍ਰੋਟੀਨ ਨਾਲ ਭਰਪੂਰ ਭੋਜਨ ਖਾਓ, ਰੱਖਿਆ ਹੋਇਆ ਭੋਜਨ ਨਾ ਖਾਓ।
– ਪਾਲਤੂ ਜਾਨਵਰਾਂ ਅਤੇ ਬੱਚਿਆਂ ਨੂੰ ਪਾਰਕ ਕੀਤੇ ਗਏ ਵਾਹਨਾਂ ਵਿੱਚ ਨਾ ਛੱਡੋ।
– ਬੇਹੋਸ਼ੀ ਜਾਂ ਬਿਮਾਰ ਮਹਿਸੂਸ ਹੋਣ ਦੀ ਸਥਿਤੀ ਵਿੱਚ, ਤੁਰੰਤ ਡਾਕਟਰ ਨੂੰ ਦਿਖਾਓ।
– ਓਆਰਐਸ, ਘਰੇਲੂ ਪੀਣ ਵਾਲੇ ਪਦਾਰਥ ਜਿਵੇਂ ਲੱਸੀ, ਨਿੰਬੂ ਪਾਣੀ ਆਦਿ ਪੀਂਦੇ ਰਹੋ।
– ਆਪਣੇ ਪਸ਼ੂਆਂ ਨੂੰ ਛਾਂ ਵਿੱਚ ਰੱਖੋ ਅਤੇ ਉਨ੍ਹਾਂ ਦੇ ਪੀਣ ਲਈ ਲੋੜੀਂਦਾ ਪਾਣੀ ਵੀ ਰੱਖੋ।
– ਘਰ ਨੂੰ ਠੰਡਾ ਰੱਖਣ ਲਈ ਪਰਦਿਆਂ ਦੀ ਵਰਤੋਂ ਕਰੋ, ਰਾਤ ਨੂੰ ਖਿੜਕੀਆਂ ਖੋਲ੍ਹ ਕੇ ਰੱਖੋ।
– ਪੱਖੇ ਦੀ ਵਰਤੋਂ ਕਰੋ ਅਤੇ ਵਾਰ-ਵਾਰ ਠੰਡੇ ਪਾਣੀ ਨਾਲ ਇਸ਼ਨਾਨ ਕਰੋ।