ਚੰਡੀਗੜ੍ਹ ਦੇ ਲੋਕ ਵੀਆਈਪੀ ਸਟੇਟਸ ਲਈ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਸ਼ਹਿਰ ਦੇ ਲੋਕਾਂ ਵਿਚ ਆਪਣੇ ਵਾਹਨਾਂ ਦੇ ਫੈਂਸੀ ਨੰਬਰ ਖਰੀਦਣ ਦਾ ਕਾਫੀ ਕ੍ਰੇਜ਼ ਹੈ। ਕਈ ਵਾਰ ਅਜਿਹਾ ਹੋਇਆ ਹੈ ਕਿ ਵਾਹਨ ਮਾਲਕ ਵੀਆਈਪੀ ਨੰਬਰ ਲਈ ਆਪਣੇ ਵਾਹਨ ਦੀ ਕੀਮਤ ਨਾਲੋਂ ਕਿਤੇ ਜ਼ਿਆਦਾ ਪੈਸੇ ਖਰਚ ਕਰਦੇ ਹਨ। ਲੋਕ ਫੈਂਸੀ ਨੰਬਰ ਲਈ ਵਾਹਨ ਦੀ ਕੀਮਤ ਤੋਂ ਕਈ ਗੁਣਾ ਜ਼ਿਆਦਾ ਖਰਚ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਇੱਕ ਵਾਰ ਫਿਰ ਹੋਇਆ ਹੈ।
ਦਸ ਦੇਈਏ ਕਿ ਸੈਕਟਰ-17 ਸਥਿਤ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (RLA) ਨੇ ਸੋਮਵਾਰ ਨੂੰ ਨਵੀਂ ਸੀਰੀਜ਼ CH01-CV ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਕੀਤੀ। ਇਸ ਵਿੱਚ 0001 ਨੰਬਰ ਦੀ ਸਭ ਤੋਂ ਵੱਧ ਬੋਲੀ 24.30 ਲੱਖ ਰੁਪਏ ਵਿੱਚ ਲੱਗੀ। ਇਸ ਤੋਂ ਬਾਅਦ 0009 ਨੰਬਰ ਦੀ 10.43 ਲੱਖ ਰੁਪਏ ਵਿੱਚ ਬੋਲੀ ਹੋਈ। ਇਸ ਨਿਲਾਮੀ ਵਿਚ ਵਿਭਾਗ ਨੂੰ ਕੁੱਲ 601 ਫੈਂਸੀ ਨੰਬਰ ਵੇਚਣ ਵਿੱਚ ਸਫਲਤਾ ਹਾਸਲ ਹੋਈ ਹੈ, ਜਿਸ ਤੋਂ ਵਿਭਾਗ ਨੂੰ 2.40 ਕਰੋੜ ਰੁਪਏ ਦੀ ਆਮਦਨ ਹੋਈ ਹੈ। ਇਸ ਨਿਲਾਮੀ ਵਿੱਚ ਪੁਰਾਣੇ ਸੀਰੀਜ਼ ਦੇ ਨੰਬਰ ਵੀ ਰੱਖੇ ਗਏ ਸਨ, ਜਿਸ ਵਿੱਚ CH01-CU, CH01-CT, CH01CS, CH01CR, CH01CQ, CH01CP, CH01-CN, CH01-CM, CH01-CL, CH01-CK, CH01-CJ, ਨੰਬਰ ਸ਼ਾਮਲ ਸਨ।
CH01-CV ਸੀਰੀਜ਼ ਨੰਬਰਾਂ ਲਈ ਬਹੁਤ ਬੋਲੀ
ਨੰਬਰ- ਕੀਮਤ
0001 – 24.30 ਲੱਖ
0009- 1043000
0007 – 935000
0005 – 707000
0004 – 560000
0008 – 550000
0002 – 501000
0003 – 484000
0006 – 429000
0055 – 280000