ਘੁੰਮਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, 6 ਮਹੀਨੇ ਮਗਰੋਂ ਖੁੱਲ੍ਹਾ ਲੇਹ-ਮਨਾਲੀ ਹਾਈਵੇ

ਸੈਰ-ਸਪਾਟੇ ਦੇ ਸ਼ੌਕੀਨ ਲੋਕਾਂ ਅਤੇ ਬਾਈਕਰਾਂ ਲਈ ਦਿਲ ਖੁਸ਼ ਕਰਨ ਵਾਲੀ ਖਬਰ ਹੈ। ਬਾਰਡਰ ਰੋਡ ਆਰਗੇਨਾਈਜ਼ੇਸ਼ਨ ਨੇ ਅਧਿਕਾਰਤ ਤੌਰ ‘ਤੇ ਲੇਹ-ਮਨਾਲੀ ਰਾਸ਼ਟਰੀ ਰਾਜਮਾਰਗ ਨੂੰ ਖੋਲ੍ਹ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਅਤੇ ਲੇਹ-ਲਦਾਖ ਦੀ ਸਰਹੱਦ ‘ਤੇ ਸਰਚੂ ਵਿਖੇ ਸੜਕ ਉਦਘਾਟਨ ਸਮਾਰੋਹ ਹੋਇਆ। ਇਸ ਦੌਰਾਨ ਬੀਆਰਓ ਅਧਿਕਾਰੀ ਮੌਜੂਦ ਸਨ। ਹਾਲਾਂਕਿ ਫਿਲਹਾਲ ਇਹ ਹਾਈਵੇ ਸਿਰਫ ਫੌਜ ਲਈ ਹੀ ਖੋਲ੍ਹਿਆ ਗਿਆ ਹੈ।

ਜਾਣਕਾਰੀ ਮੁਤਾਬਕ ਇਹ 427 ਕਿਲੋਮੀਟਰ ਲੰਬਾ ਹਾਈਵੇਅ ਮਨਾਲੀ ਨੂੰ ਲੇਹ ਨਾਲ ਜੋੜਦਾ ਹੈ। ਇਸ ਹਾਈਵੇਅ ਨੂੰ ਪਿਛਲੇ ਸਾਲ ਨਵੰਬਰ ‘ਚ ਭਾਰੀ ਬਰਫਬਾਰੀ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਹੁਣ ਇਹ ਹਾਈਵੇ ਕਰੀਬ ਛੇ ਮਹੀਨਿਆਂ ਬਾਅਦ ਖੁੱਲ੍ਹਿਆ ਹੈ। ਇਸ ਰੂਟ ਨੂੰ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਤੋਂ ਪ੍ਰਾਜੈਕਟ ਦੀਪਕ ਅਤੇ ਲੱਦਾਖ ਵਾਲੇ ਪਾਸੇ ਤੋਂ ਪ੍ਰਾਜੈਕਟ ਹਿਮਾਂਕ ਦੇ ਤਹਿਤ ਸਾਫ਼ ਕੀਤਾ ਗਿਆ ਹੈ। ਚੁਣੌਤੀਪੂਰਨ ਹਾਲਾਤ ਵਿੱਚ ਫੌਜ ਦੇ ਜਵਾਨਾਂ ਨੇ ਇਸ ਰਸਤੇ ਤੋਂ ਬਰਫ ਹਟਾ ਕੇ ਆਮ ਲੋਕਾਂ ਲਈ ਖੋਲ੍ਹ ਦਿੱਤੀ ਹੈ। ਮਨਾਲੀ ਤੋਂ ਸਰਚੂ ਤੱਕ ਦਾ ਰਸਤਾ ਪ੍ਰਾਜੈਕਟ ਦੀਪਕ ਦੇ ਅਧੀਨ ਆਉਂਦਾ ਹੈ, ਜਦਕਿ ਅਗਲਾ ਰੂਟ ਪ੍ਰਾਜੈਕਟ ਹਿਮਾਂਕ ਅਧੀਨ ਹੈ।

ਦਸ ਦੇਈਏ ਕਿ ਲੇਹ ਮਨਾਲੀ ਹਾਈਵੇ ‘ਤੇ ਬਹੁਤ ਸਾਰੇ ਰਸਤੇ ਹਨ। ਇਨ੍ਹਾਂ ਵਿੱਚ ਬਰਲਾਚਾ ਦੱਰਾ (16040 ਫੁੱਟ), ਨਕੀਲਾ ਪਾਸ (15547), ਲਾਚੁੰਗਲਾ ਪਾਸ (16616) ਅਤੇ ਤੰਗਲਾਂਗ ਲਾ (17482 ਫੁੱਟ) ਉਚਾਈ ਵਿੱਚ ਸ਼ਾਮਲ ਹਨ। ਬੀਆਰਓ ਦੀਆਂ ਟੀਮਾਂ ਨੇ ਇਸ ਹਾਈਵੇਅ ‘ਤੇ 20-30 ਫੁੱਟ ਤੱਕ ਬਰਫ਼ ਨੂੰ ਹਟਾ ਕੇ ਰਸਤਾ ਸਾਫ਼ ਕੀਤਾ।

Advertisement