ਚੇਤਾਵਨੀ ਜਾਰੀ! ਇਸ ਮੈਸੇਜ ਤੇ ਕੀਤਾ ਕਲਿੱਕ ਤਾਂ ਹੋ ਜਾਓਗੇ ਕੰਗਾਲ

 ਇਨ੍ਹੀਂ ਦਿਨੀਂ ਸਕੈਮ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਕੈਮ ਸਮਾਰਟਫੋਨ ਯੂਜ਼ਰਸ ਲਈ ਸਿਰਦਰਦ ਬਣ ਗਏ ਹਨ। ਅੰਕੜੇ ਵੀ ਇਸੇ ਗੱਲ ਦੀ ਗਵਾਹੀ ਭਰ ਰਹੇ ਹਨ। ਦੇਸ਼ ਵਿੱਚ ਹਰ ਰੋਜ਼ ਹਜ਼ਾਰਾਂ ਲੋਕ ਆਨਲਾਈਨ ਸਕੈਮ ਦਾ ਸ਼ਿਕਾਰ ਹੋ ਰਹੇ ਹਨ। ਸਕੈਮ ਕਰਨ ਵਾਲੇ ਸਕੈਮ ਦੇ ਨਵੇਂ-ਨਵੇਂ ਤਰੀਕੇ ਅਪਣਾਉਂਦੇ ਰਹਿੰਦੇ ਹਨ। ਹਾਲ ਹੀ ‘ਚ ਇਕ ਨਵਾਂ ਸਕੈਮ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਸਰਕਾਰੀ ਏਜੰਸੀ ਸਾਈਬਰ ਦੋਸਤ ਨੇ ਵੀ ਅਲਰਟ ਜਾਰੀ ਕੀਤਾ ਹੈ।

ਦਸਿਆ ਜਾ ਰਿਹਾ ਹੈ ਕਿ ਇਹ ਸਕੈਮ ਜ਼ਿਆਦਾਤਰ ਆਈਫੋਨ ਯੂਜ਼ਰਸ ਨਾਲ ਹੋ ਰਿਹਾ ਹੈ। iMessage ‘ਤੇ ਆਈਫੋਨ ਯੂਜ਼ਰਸ ਨੂੰ ਇੱਕ ਮੈਸੇਜ ਭੇਜਿਆ ਜਾ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਲਤ ਪਤੇ ਕਾਰਨ ਤੁਹਾਡਾ ਪਾਰਸਲ ਡਿਲੀਵਰ ਨਹੀਂ ਕੀਤਾ ਜਾ ਰਿਹਾ ਹੈ। ਇਸ ਮੈਸੇਜ ਦਾ 24 ਘੰਟਿਆਂ ਦੇ ਅੰਦਰ ਜਵਾਬ ਦੇਣਾ ਹੋਵੇਗਾ ਨਹੀਂ ਤਾਂ ਪਾਰਸਲ ਵਾਪਸ ਕਰ ਦਿੱਤਾ ਜਾਵੇਗਾ। ਇਸ ਮੈਸੇਜ ਦੇ ਨਾਲ ਇੱਕ ਵੈੱਬ ਲਿੰਕ ਵੀ ਦਿੱਤਾ ਜਾ ਰਿਹਾ ਹੈ। ਇਹ ਇੱਕ ਫਰਜ਼ੀ ਮੈਸੇਜ ਹੈ ਅਤੇ ਇਸ ਦੇ ਨਾਲ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਸਕੈਮਰਸ ਤੁਹਾਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ।

ਜੇਕਰ ਤੁਸੀਂ ਧਿਆਨ ਨਾਲ ਦੇਖੋਗੇ, ਤਾਂ ਇਸ ਮੈਸੇਜ ਵਿੱਚ ਇੰਡੀਆ ਪੋਸਟ ਦੀ ਵੈੱਬਸਾਈਟ ਦਾ URL ਗਲਤ ਦਿੱਤਾ ਗਿਆ ਹੈ। ਅਜਿਹੇ ‘ਚ ਇਸ ਮੈਸੇਜ ਦੀ ਸ਼ਿਕਾਇਤ ਕਰੋ ਅਤੇ ਲਿੰਕ ‘ਤੇ ਕਲਿੱਕ ਕਰਨ ਦੀ ਗਲਤੀ ਨਾ ਕਰੋ। ਇਸ ਤੋਂ ਇਲਾਵਾ ਤੁਹਾਨੂੰ ਬੈਂਕ ਖਾਤੇ ਦੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਅਤੇ ਨਾ ਹੀ ਪੈਸੇ ਭੇਜਣ ਦੀ ਗਲਤੀ ਕਰਨੀ ਚਾਹੀਦੀ ਹੈ। ਜੇਕਰ ਤੁਹਾਨੂੰ ਅਜਿਹਾ ਕੋਈ ਮੈਸੇਜ ਮਿਲਦਾ ਹੈ ਤਾਂ ਤੁਰੰਤ ਨੰਬਰ ਨੂੰ ਬਲਾਕ ਕਰੋ ਅਤੇ ਪੁਲਿਸ ਨੂੰ ਸ਼ਿਕਾਇਤ ਕਰੋ।

ਕਿਸੇ ਵੀ ਵੈੱਬਸਾਈਟ ‘ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚੋ। ਕਈ ਵਾਰ ਤੁਸੀਂ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਆਪਣੀ ਜਾਣਕਾਰੀ ਦਿੰਦੇ ਹੋ, ਜਿਸ ਤੋਂ ਬਾਅਦ ਇਹ ਸਕੈਮ ਕਰਨ ਵਾਲੇ ਤੁਹਾਨੂੰ ਮੈਸੇਜ ਕਰਦੇ ਹਨ ਅਤੇ ਫਿਰ ਸਕੈਮ ਦੇ ਨਵੇਂ ਤਰੀਕੇ ਅਪਣਾਉਂਦੇ ਹਨ। ਅਜਿਹੀ ਸਥਿਤੀ ਵਿੱਚ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

Advertisement