ਚੰਡੀਗੜ੍ਹ ਏਅਰਪੋਰਟ ਉਤੇ ਜਹਾਜ਼ ‘ਚ ਬੰਬ ਹੋਣ ਦੇ ਸ਼ੱਕ ਵਿਚ ਜਾਂਚ ਕੀਤੀ ਜਾ ਰਹੀ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਰਹੀਆਂ ਹਨ। ਇਹ INDIGO ਫਲਾਈਟ ਹੈਦਰਾਬਾਦ ਤੋਂ ਚੰਡੀਗੜ੍ਹ ਆ ਰਹੀ ਸੀ। ਚੰਡੀਗੜ੍ਹ ‘ਚ ਲੈਂਡ ਹੁੰਦਿਆਂ ਹੀ ਜਹਾਜ਼ ਨੂੰ ਆਈਸੋਲੇਟ ਕੀਤਾ ਗਿਆ ਹੈ। ਫਲਾਈਟ ਵਿਚੋਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ ਹੈ। ਏਅਰਪੋਰਟ ਸਕਿਓਰਿਟੀ ਏਜੰਸੀਆਂ ਵੱਲੋਂ ਚੈਕਿੰਗ ਜਾਰੀ ਹੈ।

ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਚੰਡੀਗੜ੍ਹ ਆਪ੍ਰੇਸ਼ਨ ਸੈੱਲ ਦੇ ਨਾਲ ਚੰਡੀਗੜ੍ਹ ਫਾਇਰ ਵਿਭਾਗ ਦੀਆਂ ਗੱਡੀਆਂ ਅਤੇ ਬਚਾਅ ਦਲ ਪਹੁੰਚ ਰਹੇ ਹਨ। ਸੂਤਰਾਂ ਮੁਤਾਬਕ ਅਫਵਾਹ ਹੈ ਕਿ ਹੈਦਰਾਬਾਦ ਤੋਂ ਇੰਡੀਗੋ ਦੀ ਫਲਾਈਟ ‘ਚ ਕਿਸੇ ਨੇ ਬੰਬ ਰੱਖਿਆ ਹੈ। ਫਲਾਈਟ ਏਅਰਪੋਰਟ ‘ਤੇ ਲੈਂਡ ਹੋ ਗਈ ਹੈ ਅਤੇ ਜਾਂਚ ਜਾਰੀ ਹੈ। ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।