ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਵਿੱਚ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ, ਉੱਥੇ ਹੀ ਪਾਰਾ 46 ਡਿਗਰੀ ਤੋਂ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਜੋ ਕਿ ਆਮ ਨਾਲੋਂ ਲਗਭਗ 6 ਡਿਗਰੀ ਸੈਲਸੀਅਸ ਵੱਧ ਹੈ। ਘੱਟੋ-ਘੱਟ ਤਾਪਮਾਨ 26.5 ਡਿਗਰੀ ਰਿਹਾ। ਉੱਥੇ ਹੀ ਲਗਭਗ 1 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਅੱਜ ਵੀ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਜਦਕਿ 1 ਜੂਨ ਲਈ ਯੈਲੋ ਅਲਰਟ ਹੈ।
ਚੰਡੀਗੜ੍ਹ ‘ਚ ਵਧਦੀ ਗਰਮੀ ਨਾਲ ਬਿਜਲੀ ਦੀ ਮੰਗ ਵੀ ਵੱਧ ਗਈ ਹੈ। ਚੰਡੀਗੜ੍ਹ ਵਿੱਚ ਬਿਜਲੀ ਦੀ ਮੰਗ ਜੋ 26 ਮਈ ਨੂੰ 377 ਮੈਗਾਵਾਟ ਸੀ, 27 ਮਈ ਨੂੰ ਅਚਾਨਕ ਵੱਧ ਕੇ 423 ਮੈਗਾਵਾਟ ਹੋ ਗਈ। ਬਿਜਲੀ ਦੀ ਮੰਗ 28 ਮਈ ਨੂੰ 424 ਮੈਗਾਵਾਟ ਅਤੇ 29 ਮਈ ਨੂੰ 423 ਮੈਗਾਵਾਟ ਸੀ। ਬਿਜਲੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਵਧਦੀ ਗਰਮੀ ਕਾਰਨ ਇਹ ਖਪਤ ਬਹੁਤ ਜ਼ਿਆਦਾ ਹੈ। ਹੁਣ ਤੱਕ 22 ਮਈ ਨੂੰ ਵੱਧ ਤੋਂ ਵੱਧ ਖਪਤ 425 ਮੈਗਾਵਾਟ ਤੱਕ ਪਹੁੰਚ ਗਈ ਸੀ। ਸਾਲ 2019 ਵਿੱਚ ਸਭ ਤੋਂ ਵੱਧ ਬਿਜਲੀ ਦੀ ਖਪਤ 431 ਮੈਗਾਵਾਟ ਸੀ। ਇਸ ਵਧਦੀ ਮੰਗ ਕਾਰਨ ਨੁਕਸ ਦੀ ਸਮੱਸਿਆ ਵੀ ਵਧ ਰਹੀ ਹੈ।