ਸਰਦੀਆਂ ਦੇ ਮੌਸਮ ‘ਚ ਸੰਘਣੀ ਧੁੰਦ ਅਤੇ ਕੋਰੇ ਦੇ ਮੱਦੇਨਜ਼ਰ ਰੇਲਵੇ ਨੇ ਕਈ ਰੇਲ ਸੇਵਾਵਾਂ ਨੂੰ ਲੈ ਕੇ ਵੱਡੇ ਫੈਸਲੇ ਲੈ ਹਨ। ਰੇਲਵੇ ਨੇ ਧੁੰਦ ਕਾਰਨ 1 ਦਸੰਬਰ ਤੋਂ 28 ਫਰਵਰੀ 2025 ਤੱਕ ਚੰਡੀਗੜ੍ਹ ਤੋਂ ਚੱਲਣ ਵਾਲੀਆਂ 6 ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਚੱਲਣ ਵਾਲੀਆਂ ਵੰਦੇ ਭਾਰਤ ਅਤੇ ਸ਼ਤਾਬਦੀ ਸਮੇਤ ਕਈ ਟਰੇਨਾਂ ਦੀ ਰਫਤਾਰ ਘੱਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਦਸ ਦੇਈਏ ਕਿ ਵੰਦੇ ਭਾਰਤ ਜੋ ਆਮ ਤੌਰ ‘ਤੇ 145-150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਦੀ ਹੈ, ਹੁਣ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲੇਗੀ। ਹਾਲਾਂਕਿ, ਲੋਕੋ ਪਾਇਲਟ ਨੂੰ ਸਥਿਤੀ ਦੇ ਅਨੁਸਾਰ ਰੇਲਗੱਡੀ ਦੀ ਰਫਤਾਰ ਨੂੰ ਹੋਰ ਘਟਾਉਣ ਦੀ ਆਜ਼ਾਦੀ ਹੋਵੇਗੀ, ਪਰ ਉਹ ਇਸ ਨੂੰ ਵਧਾਉਣ ਦੇ ਯੋਗ ਨਹੀਂ ਹੋਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੇ ਸੁਖਾਵੇ ਸਫ਼ਰ ਲਈ ਧੁੰਦ ‘ਚ ਗਤੀ ਘੱਟ ਕਰਨੀ ਜ਼ਰੂਰੀ ਹੈ।
ਇਸ ਵਾਰ ਧੁੰਦ ਦੌਰਾਨ ਸਿਗਨਲ ਨਾ ਦਿਸਣ ਦੀ ਸੂਰਤ ਵਿਚ ਹਾਦਸਿਆਂ ਨੂੰ ਰੋਕਣ ਲਈ ਰੇਲਵੇ ਜੀਪੀਐਸ ਆਧਾਰਿਤ ਯੰਤਰ ਦੀ ਵਰਤੋਂ ਕਰ ਰਿਹਾ ਹੈ, ਜੋ ਲੋਕੋ ਪਾਇਲਟ ਨੂੰ ਸਿਗਨਲ ਬਾਰੇ 400 ਮੀਟਰ ਪਹਿਲਾਂ ਹੀ ਸੂਚਿਤ ਕਰੇਗਾ। ਲੋਕੋ ਪਾਇਲਟ ਵੱਲੋਂ ਚਾਰਜ ਅਤੇ ਰੂਟ ਸੈੱਟ ਹੋਣ ਤੋਂ ਬਾਅਦ ਇਹ ਡਿਵਾਈਸ 400 ਮੀਟਰ ਦੀ ਦੂਰੀ ‘ਤੇ ਸਿਗਨਲ ਅਤੇ ਰੂਟ ਦੀ ਜਾਣਕਾਰੀ ਦੇਣਾ ਸ਼ੁਰੂ ਕਰ ਦਿੰਦੀ ਹੈ।