ਜਲਦੀ ਅਪਡੇਟ ਕਰੋ ਆਪਣਾ ਪੁਰਾਣਾ ਆਧਾਰ ਕਾਰਡ, ਨਹੀਂ ਤਾਂ ਹੋ ਸਕਦੀ ਪਰੇਸ਼ਾਨੀ

ਆਧਾਰ ਕਾਰਡ ਹੁਣ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਬੈਂਕਿੰਗ, ਸਿੱਖਿਆ ਤੋਂ ਲੈ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੱਕ ਹਰ ਚੀਜ਼ ਲਈ ਇਹ ਜ਼ਰੂਰੀ ਹੈ। ਅਜਿਹੇ ‘ਚ ਜੇਕਰ ਆਧਾਰ ਕਾਰਡ ‘ਚ ਨਾਮ ਜਾਂ ਪਤੇ ‘ਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਸਮੱਸਿਆ ਆ ਜਾਂਦੀ ਹੈ। ਇਹ ਗਲਤੀ ਖਾਸ ਤੌਰ ‘ਤੇ ਪੁਰਾਣੇ ਆਧਾਰ ਕਾਰਡਾਂ ‘ਚ ਦੇਖਣ ਨੂੰ ਮਿਲਦੀ ਹੈ। ਇਸ ਦੇ ਮੱਦੇਨਜ਼ਰ ਆਧਾਰ ਕਾਰਡ ਜਾਰੀ ਕਰਨ ਵਾਲੀ ਸਰਕਾਰੀ ਸੰਸਥਾ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ.) ਨੇ ਹੁਣ ਆਧਾਰ ਦਾ ਆਨਲਾਈਨ ਅਪਡੇਟ ਮੁਫਤ ਕਰ ਦਿੱਤਾ ਹੈ।

ਮੁਫ਼ਤ ਆਧਾਰ ਅਪਡੇਟ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਆਧਾਰ ਕਾਰਡ 10 ਸਾਲ ਪਹਿਲਾਂ ਬਣਿਆ ਸੀ ਅਤੇ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਅਜਿਹੇ ਲੋਕ ਨਾਮ, ਪਤਾ, ਜਨਮ ਮਿਤੀ, ਫੋਟੋ ਜਾਂ ਮੋਬਾਈਲ ਨੰਬਰ ਵਰਗੀ ਜਾਣਕਾਰੀ ਮੁਫ਼ਤ ਵਿੱਚ ਅੱਪਡੇਟ ਕਰ ਸਕਦੇ ਹਨ। ਤੁਸੀਂ ਘਰ ਬੈਠੇ ਆਨਲਾਈਨ ਕੁਝ ਬਦਲਾਅ ਕਰ ਸਕਦੇ ਹੋ। ਪਰ, ਫੋਟੋ, ਆਇਰਿਸ ਅਤੇ ਫਿੰਗਰਪ੍ਰਿੰਟ ਵਰਗੇ ਬਾਇਓਮੀਟ੍ਰਿਕ ਵੇਰਵਿਆਂ ਨੂੰ ਆਧਾਰ ਸੇਵਾ ਕੇਂਦਰ ‘ਤੇ ਜਾ ਕੇ ਅਪਡੇਟ ਕਰਨਾ ਹੋਵੇਗਾ।

ਤੁਹਾਨੂੰ ਆਪਣੇ ਆਧਾਰ ‘ਚ ਜ਼ਰੂਰੀ ਬਦਲਾਅ ਕਰਨ ਲਈ ਕੋਈ ਖਰਚਾ ਨਹੀਂ ਦੇਣਾ ਪਵੇਗਾ। ਸਿਰਫ਼ ਸਹਾਇਕ ਦਸਤਾਵੇਜ਼ਾਂ ਦੀ ਲੋੜ ਹੋਵੇਗੀ। ਜਿਵੇਂ ਕਿ ਆਈਡੀ ਅਤੇ ਪਤੇ ਦਾ ਸਬੂਤ।

Advertisement