ਜ਼ੇਲ੍ਹ ‘ਚ ਬੰਦ ਸਤੇਂਦਰ ਜੈਨ ਦੀਆਂ ਵਧੀਆਂ ਮੁਸ਼ਕਲਾਂ ! ਇਸ ਮਾਮਲੇ ‘ਚ CBI ਜਾਂਚ ਦੇ ਹੁਕਮ ਜਾਰੀ

ਦਿੱਲੀ ਦੇ ਸਾਬਕਾ ਮੰਤਰੀ ਅਤੇ ‘ਆਪ’ ਨੇਤਾ ਸਤੇਂਦਰ ਜੈਨ ਵਿਰੁੱਧ ਗ੍ਰਹਿ ਮੰਤਰਾਲੇ ਨੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੇ ਤਹਿਤ CBI ਜਾਂਚ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਤੇਂਦਰ ਜੈਨ ‘ਤੇ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਤੋਂ “ਸੁਰੱਖਿਆ ਧਨ” ਵਜੋਂ 10 ਕਰੋੜ ਰੁਪਏ ਵਸੂਲਣ ਦਾ ਦੋਸ਼ ਹੈ।

ਜ਼ਿਕਰਯੋਗ ਹੈ ਕਿ ਸਤੇਂਦਰ ਜੈਨ ਅਤੇ ਤਿਹਾੜ ਜੇਲ੍ਹ ਦੇ ਸਾਬਕਾ ਡੀਜੀ ਸੰਦੀਪ ਗੋਇਲ ‘ਤੇ ਤਿਹਾੜ ਜੇਲ੍ਹ ਵਿੱਚ ਫਿਰੌਤੀ ਦਾ ਰੈਕੇਟ ਚਲਾਉਣ ਅਤੇ ਦਿੱਲੀ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਾਈ ਪ੍ਰੋਫਾਈਲ ਕੈਦੀਆਂ ਤੋਂ ਸੁਰੱਖਿਆ ਧਨ ਇਕੱਠਾ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਗੈਂਗਸਟਰ ਸੁਕੇਸ਼ ਚੰਦਰਸ਼ੇਖਰ ਨੇ ਸਤੇਂਦਰ ਜੈਨ ਅਤੇ ਸੰਦੀਪ ਗੋਇਲ ਅਤੇ ਤਿਹਾੜ ਜੇਲ ਦੇ ਹੋਰ ਅਧਿਕਾਰੀਆਂ ਰਾਜਕੁਮਾਰ ਅਤੇ ਮੁਕੇਸ਼ ਪ੍ਰਸਾਦ ‘ਤੇ ਸਾਲ 2019-22 ਦਰਮਿਆਨ 12.50 ਕਰੋੜ ਰੁਪਏ ਦੀ ਫਿਰੌਤੀ ਦਾ ਦੋਸ਼ ਲਗਾਇਆ ਸੀ।

ਦਸ ਦਈਏ ਕਿ ਮਨੀ ਲਾਂਡਰਿੰਗ ਮਾਮਲੇ ‘ਚ ਤਿਹਾੜ ਜੇਲ ‘ਚ ਬੰਦ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਤਤਕਾਲੀ ਜੇਲ ਪ੍ਰਸ਼ਾਸਨ ਨੇ ਨਾ ਸਿਰਫ ਜੇਲ ‘ਚ ਵੀਆਈਪੀ ਟ੍ਰੀਟਮੈਂਟ ਦਿੱਤਾ ਸੀ ਸਗੋਂ ਹੋਰ ਕੈਦੀਆਂ ਦੀ ਮਸਾਜ ਵੀ ਕਰਵਾਈ ਸੀ।

ਦਰਅਸਲ, ਫਰਵਰੀ ਵਿੱਚ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਇਸ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਨੂੰ ਸਤੇਂਦਰ ਜੈਨ ਖ਼ਿਲਾਫ਼ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਸੀ। ਪਿਛਲੇ ਸਾਲ ਨਵੰਬਰ ਵਿੱਚ, ਸੀਬੀਆਈ ਨੇ ਉਪ ਰਾਜਪਾਲ ਨੂੰ ਇੱਕ ਪੱਤਰ ਲਿਖ ਕੇ ਦੋਸ਼ ਲਾਇਆ ਸੀ ਕਿ ਸਤੇਂਦਰ ਜੈਨ ਤਿਹਾੜ ਜੇਲ੍ਹ ਵਿੱਚੋਂ ਇੱਕ ਉੱਚ ਪੱਧਰੀ ਫਿਰੌਤੀ ਰੈਕੇਟ ਚਲਾ ਰਿਹਾ ਹੈ। ਸੀਬੀਆਈ ਨੇ ਕਿਹਾ ਕਿ ਜੈਨ ਨੇ ਗੈਂਗਸਟਰ ਸੁਕੇਸ਼ ਤੋਂ ਪ੍ਰੋਟੈਕਸ਼ਨ ਮਨੀ ਵਜੋਂ 10 ਕਰੋੜ ਰੁਪਏ ਮੰਗੇ ਸਨ। ਸੁਕੇਸ਼ ਨੇ ਦੋਸ਼ ਲਾਇਆ ਹੈ ਕਿ 2018 ਤੋਂ 2021 ਦਰਮਿਆਨ ਸਤੇਂਦਰ ਜੈਨ ਨੇ ਖੁਦ ਜਾਂ ਆਪਣੇ ਸਾਥੀਆਂ ਰਾਹੀਂ ਉਸ ਤੋਂ ਪੈਸੇ ਵਸੂਲੇ।

Advertisement