ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਜੋ ਕਿ 3 ਅਪ੍ਰੈਲ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਗਏ। ਜਿਸ ਤੋਂ ਬਾਅਦ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਅਤੇ ਭਾਜਪਾ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਮੋਹਾਲੀ ਦਾ ਕੋਈ ਇੰਸਪੈਕਟਰ ਜਾਂਚ ਲਈ ਸੰਮਨ ਲੈ ਕੇ ਪੀਐਮ ਮੋਦੀ ਜਾਂ ਅਮਿਤ ਸ਼ਾਹ ਦੇ ਘਰ ਪਹੁੰਚਦਾ ਹੈ ਤਾਂ ਉਹ ਕੀ ਕਰੇਗਾ?
ਉਨ੍ਹਾਂ ਕਿਹਾ, ”ਕੀ ਮੋਦੀ ਨੂੰ ਕਾਨੂੰਨ ‘ਚ ਕੋਈ ਛੋਟ ਹੈ? ਮੋਹਾਲੀ ਤੋਂ ਮਾਮਲਾ ਦਰਜ ਕੀਤਾ ਜਾਵੇ ਤਾਂ ਦੋ ਇੰਸਪੈਕਟਰ ਆਉਣਗੇ। ਜੇ ਕੋਈ ਇੰਸਪੈਕਟਰ ਝਾਰਖੰਡ ਜਾਂ ਬੰਗਾਲ ਤੋਂ ਆ ਕੇ ਪੁੱਛਦਾ ਹੈ ਕਿ ਕੀ ਮੋਦੀ ਜੀ ਘਰ ਹਨ? ਮੈਂ ਪੁੱਛਣਾ ਚਾਹੁੰਦਾ ਹਾਂ, ਕੀ ਪ੍ਰਧਾਨ ਮੰਤਰੀ ਜਾਂਚ ਵਿੱਚ ਸ਼ਾਮਲ ਹੋਣਗੇ?
ਦਸ ਦੇਈਏ ਕਿ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਸਰਕਾਰ ਚਲਾਉਣ ਦੇ ਦਾਅਵੇ ‘ਤੇ ਸੰਜੇ ਸਿੰਘ ਨੇ ਕਿਹਾ ਕਿ ਸਵਾਲ ਉਠਾਏ ਜਾ ਰਹੇ ਹਨ ਕਿ ਸਰਕਾਰ ਕਿਵੇਂ ਚੱਲੇਗੀ? ਅਸੀਂ ਕਹਿੰਦੇ ਹਾਂ ਕਿ ਸਰਕਾਰ ਜੇਲ੍ਹ ਤੋਂ ਹੀ ਚੱਲੇਗੀ। ਜੇਲ੍ਹ ਮੈਨੂਅਲ ਵਿੱਚ ਲਿਖਿਆ ਹੈ ਕਿ ਕੋਈ ਵੀ ਬੇਅੰਤ ਚਿੱਠੀਆਂ ਲਿਖ ਸਕਦਾ ਹੈ। ਜੇਕਰ ਤੁਸੀਂ ਸਰਕਾਰੀ ਪੱਤਰ ਲਿਖਣਾ ਚਾਹੁੰਦੇ ਹੋ, ਤਾਂ ਤੁਸੀਂ ਅਦਾਲਤ ਤੋਂ ਇਜਾਜ਼ਤ ਲੈ ਸਕਦੇ ਹੋ। ਅਸੀਂ ਹੁਣ ਸਾਰੇ ਕਾਨੂੰਨ ਪੜ੍ਹ ਲਏ ਹਨ।