ਜੰਮੂ-ਕਸ਼ਮੀਰ ਖਾਈ ਵਿੱਚ ਡਿੱਗੀ ਫੌਜ ਦੀ ਗੱਡੀ, 5 ਜਵਾਨਾਂ ਦੀ ਮੌ.ਤ

ਜੰਮੂ-ਕਸ਼ਮੀਰ ਦੇ ਮੇਂਡਰ ‘ਚ ਕੰਟਰੋਲ ਰੇਖਾ (LOC.) ਨੇੜੇ ਜਵਾਨਾਂ ਨੂੰ ਲੈ ਕੇ ਜਾ ਰਿਹਾ ਫੌਜ ਦਾ ਵਾਹਨ ਖਾਈ ‘ਚ ਡਿੱਗ ਗਿਆ। ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਪੰਜ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਗੱਡੀ ‘ਚ ਸਵਾਰ ਕਈ ਸੁਰੱਖਿਆ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹਨ। ਭਾਰਤੀ ਫੌਜ ਦਾ ਇਹ ਵਾਹਨ ਪੁਣਛ ਦੇ ਮੇਂਢਰ ‘ਚ 150 ਫੁੱਟ ਡੂੰਘੀ ਖਾਈ ‘ਚ ਡਿੱਗ ਗਿਆ। ਇਸ ਗੱਡੀ ‘ਤੇ ਕੁੱਲ 18 ਜਵਾਨ ਸਵਾਰ ਸਨ, ਜਿਨ੍ਹਾਂ ‘ਚੋਂ 6 ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਜਵਾਨ 11 ਮਰਾਠਾ ਰੈਜੀਮੈਂਟ ਦੇ ਸਨ, ਜੋ ਕੰਟਰੋਲ ਰੇਖਾ (ਐਲਓਸੀ) ਵੱਲ ਜਾ ਰਹੇ ਸਨ। ਫੌਜ ਨੇ ਜਵਾਨਾਂ ਦੀ ਭਾਲ ਲਈ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਫੌਜ ਦੇ ਇਕ ਅਧਿਕਾਰੀ ਨੇ ਦੱਸਿਆ, ‘ਲਗਭਗ 18 ਜਵਾਨਾਂ ਨੂੰ ਲੈ ਕੇ ਜਾ ਰਿਹਾ ਭਾਰਤੀ ਫੌਜ ਦਾ ਵਾਹਨ ਪੁੰਛ ਜ਼ਿਲੇ ਦੇ ਬਲਨੋਈ ਇਲਾਕੇ ‘ਚ 150 ਫੁੱਟ ਡੂੰਘੀ ਖੱਡ ‘ਚ ਡਿੱਗ ਗਿਆ। ਕਈ ਫੌਜੀ ਜ਼ਖਮੀ ਹੋਏ ਹਨ। ਬਚਾਅ ਕਾਰਜ ਜਾਰੀ ਹੈ।

ਫਿਲਹਾਲ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਸੜਕ ਦੇ ਮੋੜ ‘ਤੇ ਡਰਾਈਵਰ ਕੰਟਰੋਲ ਗੁਆ ਬੈਠਾ। ਸੂਤਰਾਂ ਨੇ ਦੱਸਿਆ ਕਿ ਇਸ ਪਿੱਛੇ ਕਿਸੇ ਅੱਤਵਾਦੀ ਘਟਨਾ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਾਡੀ ਚੌਕੀ ਘਟਨਾ ਵਾਲੀ ਥਾਂ ਤੋਂ ਕਰੀਬ 130 ਮੀਟਰ ਦੀ ਦੂਰੀ ‘ਤੇ ਸੀ ਅਤੇ ਬੈਕਅੱਪ ਗੱਡੀ ਵੀ 40 ਮੀਟਰ ਦੀ ਦੂਰੀ ‘ਤੇ ਸੀ।

Advertisement