ਬਾਜ਼ਾਰ ਰੈਗੂਲੇਟਰੀ ਸੇਬੀ (SEBI) ਨੇ ਹਾਲ ਹੀ ‘ਚ ਇਕ ਸਰਕੂਲਰ ਜਾਰੀ ਕੀਤਾ ਸੀ। ਇਸ ਸਰਕੂਲਰ ਅਨੁਸਾਰ ਸਟਾਕ ਮਾਰਕੀਟ ਦੇ ਦੋਵੇਂ ਮੁੱਖ ਸਟਾਕ ਐਕਸਚੇਂਜ, ਐਨਐਸਈ ਤੇ ਬੀਐਸਈ ਨੂੰ ਅਲਟਰਨੇਟਿਵ ਟ੍ਰੇਡਿੰਗ ਵੈਨਿਊ ਵਜੋਂ ਕੰਮ ਕਰਨ ਦਾ ਆਦੇਸ਼ ਦਿੱਤਾ ਗਿਆ। ਸੇਬੀ ਦੇ ਸਰਕੂਲਰ ਅਨੁਸਾਰ ਹੁਣ ਜੇਕਰ ਕਿਸੇ ਤਕਨੀਕੀ ਕਾਰਨ ਕਰਕੇ ਵਪਾਰ ਬੰਦ ਹੁੰਦਾ ਹੈ ਤਾਂ ਇਸ ਨੂੰ ਸ਼ਿਫਟ ਕਰ ਦਿੱਤਾ ਜਾਵੇਗਾ। ਇਹ ਨਿਯਮ 1 ਅਪ੍ਰੈਲ 2024 ਤੋਂ ਲਾਗੂ ਹੋਵੇਗਾ।
ਨਵੇਂ ਨਿਯਮ ਅਨੁਸਾਰ ਜੇਕਰ ਕਿਸੇ ਤਕਨੀਕੀ ਸਮੱਸਿਆ ਕਾਰਨ ਬੰਬੇ ਸਟਾਕ ਐਕਸਚੇਂਜ (BSE) ‘ਚ ਕੋਈ ਤਕਨੀਕੀ ਦਿੱਕਤ ਆਉਣ ਕਾਰਨ ਟ੍ਰੇਡਿੰਗ ਰੁਕ ਜਾਂਦੀ ਹੈ ਤਾਂ ਬੀਐਸਈ ‘ਚ ਸੂਚੀਬੱਧ ਸ਼ੇਅਰਾਂ ਦਾ ਵਪਾਰ ਐਨਐਸਈ ‘ਚ ਕੀਤਾ ਜਾਵੇਗਾ। ਇਸੇ ਤਰ੍ਹਾਂ, ਜੇਕਰ ਨੈਸ਼ਨਲ ਸਟਾਕ ਐਕਸਚੇਂਜ (NSE) ‘ਚ ਕਿਸੇ ਸ਼ੇਅਰ ‘ਚ ਕੋਈ ਸਮੱਸਿਆ ਆਉਂਦੀ ਹੈ, ਤਾਂ NSE ਦੇ ਸ਼ੇਅਰ BSE ‘ਤੇ ਵਪਾਰ ਕਰਨਗੇ। ਸੇਬੀ ਨੇ ਹੁਕਮ ਦਿੱਤਾ ਹੈ ਕਿ ਦੋਵੇਂ ਸਟਾਕ ਐਕਸਚੇਂਜ ਅਗਲੇ 60 ਦਿਨਾਂ ਦੇ ਅੰਦਰ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (SOP) ਜਾਰੀ ਕਰੋ।
ਟ੍ਰਾਂਜੈਕਸ਼ਨ ਫੀਸਾਂ ‘ਚ ਹੋਇਆ ਬਦਲਾਅ
ਦੋਵਾਂ ਸਟਾਕ ਐਕਸਚੇਂਜਾਂ ਦੀ ਟ੍ਰਾਂਜੈਕਸ਼ਨ ਫੀਸ ‘ਚ ਬਦਲਾਅ ਹੋਇਆ ਹੈ। ਹੁਣ ਕੈਸ਼ ਤੇ ਫਿਊਚਰਜ਼ ਐਂਡ ਆਪਸ਼ਨਜ਼ ਵਪਾਰ ਲਈ ਟ੍ਰਾਂਜੈਕਸ਼ਨ ਫੀਸਾਂ ਬਦਲ ਗਈਆਂ ਹਨ।
NSE ‘ਚ ਕੈਸ਼ ਮਾਰਕੀਟ ਲਈ ਫੀਸ 2.97 ਰੁਪਏ/ਲੱਖ ਟ੍ਰੇਡੇਡ ਵੈਲਿਊ ਫੀਸ ਹੈ।
ਇਕੁਇਟੀ ਡੈਰੀਵੇਟਿਵਜ਼ ਸੈਗਮੈਂਟ ‘ਚ ਫਿਊਚਰਜ਼ ‘ਚ 1.73/ਲੱਖ ਰੁਪਏ ਦੀ ਟ੍ਰਾਂਜੈਕਸ਼ਨ ਫੀਸ ਹੈ।
ਉੱਥੇ ਹੀ ਆਪਸ਼ਨ ‘ਚ ਲੈਣ-ਦੇਣ ਦੀ ਫੀਸ 35.03 ਰੁਪਏ/ਲੱਖ ਪ੍ਰੀਮੀਅਮ ਵੈਲਿਊ ਹੈ।
NSE ‘ਤੇ ਕਰੰਸੀ ਡੈਰੀਵੇਟਿਵਜ਼ ਸੈਗਮੈਂਟ ‘ਚ ਟ੍ਰਾਂਜ਼ੈਕਸ਼ਨ ਫੀਸ 0.35 ਰੁਪਏ/ਲੱਖ ਟ੍ਰੇਡੇਡ ਵੈਲਿਊ ਹੈ।
ਕਰੰਸੀ ਆਪਸਨਜ਼ ਤੇ ਇੰਟਰਸਟ ਰੇਟ ਆਪਸ਼ਨਜ਼ ‘ਚ ਟ੍ਰਾਂਜ਼ੈਕਸ਼ਨ ਫੀਸ 31.1 ਰੁਪਏ/ਲੱਖ ਪ੍ਰੀਮੀਅਮ ਵੈਲਿਊ ਹੈ।
ਬੰਬਈ ਸਟਾਕ ਐਕਸਚੇਂਜ ਦੀ 1 ਕਰੋੜ ਰੁਪਏ ਦੇ ਟਰਨਓਵਰ ਲਈ ਕਰੰਸੀ ਡੈਰੀਵੇਟਿਵਜ਼ ਹਿੱਸੇ ਵਿੱਚ ਫਿਊਚਰਜ਼ ਕੰਟਰੈਕਟਸ ‘ਤੇ 45 ਰੁਪਏ ਅਤੇ ਵਿਕਲਪਾਂ ‘ਤੇ 100 ਰੁਪਏ ਦੀ ਟ੍ਰਾਂਜੈਕਸ਼ਨ ਫੀਸ ਹੈ।