ਡੇਰਾ ਰਾਧਾ ਸੁਆਮੀ ਬਿਆਸ ਪ੍ਰਬੰਧਕ ਕਮੇਟੀ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਜਿਸ ਤਹਿਤ ਵੀਆਈਪੀ ਕਲਚਰ ਨੂੰ ਪੂਰੀ ਤਰ੍ਹਾਂ ਤੋਂ ਖਤਮ ਕਰ ਦਿੱਤਾ ਗਿਆ ਹੈ। ਹੁਣ ਕਿਸੇ ਨੂੰ ਵੀ ਸਤਿਸੰਗ ਸਮੇਂ VIP ਪਾਸ ਜਾਰੀ ਨਹੀਂ ਕੀਤੇ ਜਾਣਗੇ।

ਹੁਣ ਡੇਰਾ ਮੁਖੀ ਦੇ ਫੈਸਲੇ ਮੁਤਾਬਕ ਪਹਿਲਾਂ ਜਾਰੀ ਕੀਤੇ ਜਾਣ ਵਾਲੇ ਵੀਆਈਪੀ ਪਾਸ ਰੱਦ ਕਰ ਦਿੱਤੇ ਗਏ ਹਨ ਤੇ ਹੁਣ ਹਰ ਸੰਗਤ ਇਕੋ ਜਿਹੀ ਹੋਵੇਗੀ ਤੇ ਕਿਸੇ ਨੂੰ ਵੀ ਵੀਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਜਾਵੇਗਾ। ਸਾਰੀ ਸੰਗਤ ਦੇ ਨਾਲ ਹੀ ਵੀਆਈਪੀਜ਼ ਵੀ ਬੈਠਿਆ ਕਰਨਗੇ। ਡੇਰਾ ਮੁਖੀ ਦਾ ਇਹ ਫੈਸਲਾ ਡੇਰੇ ਦੀ ਸਮਾਨਤਾ ਦੀ ਮਿਸਾਲ ਹੈ। ਡੇਰਾ ਬਿਆਸ ਮੁਖੀ ਵੱਲੋਂ ਜਾਰੀ ਕੀਤੇ ਗਏ ਇਸ ਫੈਸਲੇ ਨਾਲ ਸ਼ਰਧਾਲੂਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਡੇਰਾ ਰਾਧਾ ਸੁਆਮੀ ਦੇ ਇਸ ਫੈਸਲੇ ਨੂੰ ਸ਼ਲਾਘਾਯੋਗ ਮੰਨਿਆ ਜਾ ਰਿਹਾ ਹੈ, ਜਿਸ ਮੁਤਾਬਕ VIP’s ਨੂੰ ਸਾਰੀ ਸੰਗਤ ਵਾਂਗ ਸਮਾਨ ਦਰਜਾ ਮਿਲੇਗਾ।