ਤਿੰਨ ਸਾਲਾਂ ਬਾਅਦ ਨਿਕਲੀ ਪੰਜਾਬ ਦੀ ਝਾਕੀ, ਬਾਬਾ ਸ਼ੇਖ ਫ਼ਰੀਦ ਜੀ ਨੂੰ ਕੀਤੀ ਸਮਰਪਿਤ

ਤਿੰਨ ਸਾਲਾਂ ਦੇ ਵਕਫ਼ੇ ਬਾਅਦ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ ਦਿਖਾਈ ਦਿੱਤੀ। ਇਸ ਦਾ ਥੀਮ ‘ਪੰਜਾਬ ਗਿਆਨ ਤੇ ਬੁੱਧੀ ਦੀ ਧਰਤੀ ਹੈ’ ਸੀ। ਇਹ ਝਾਕੀ ਬਾਬਾ ਸ਼ੇਖ ਫਰੀਦ ਨੂੰ ਸਮਰਪਿਤ ਸੀ। ਇਸ ਦੇ ਨਾਲ ਹੀ ਪੇਂਡੂ ਪੰਜਾਬ ਦੀ ਝਲਕ ਵੀ ਦਿੱਤੀ ਗਈ। ਜਦੋਂ ਪੰਜਾਬ ਦੀ ਝਾਕੀ ਦਿੱਲੀ ਵਿੱਚ ਕਰਤਵਯ ਮਾਰਗ ਤੋਂ ਲੰਘੀ, ਤਾਂ ਦਰਸ਼ਕ ਗੈਲਰੀ ਵਿੱਚ ਮੌਜੂਦ ਹਜ਼ਾਰਾਂ ਲੋਕਾਂ ਨੇ ਇਸ ਰਾਜ ਦੀ ਵਿਭਿੰਨਤਾ ਨੂੰ ਦੇਖਿਆ। ਖੇਤੀਬਾੜੀ ਤੋਂ ਲੈ ਕੇ ਫੁਲਕਾਰੀ ਕਢਾਈ ਤੱਕ, ਹਰ ਚੀਜ਼ ਵਿਸ਼ੇਸ਼ ਤੌਰ ‘ਤੇ ਪ੍ਰਦਰਸ਼ਿਤ ਕੀਤੀ ਗਈ ਸੀ।

ਝਾਕੀ ਦਾ ਪਹਿਲਾ ਹਿੱਸਾ ਖੇਤੀਬਾੜੀ ਨੂੰ ਸਮਰਪਿਤ ਸੀ ਜਿਸ ਵਿੱਚ ਬਲਦਾਂ ਦੀ ਜੋੜੀ ਦੀ ਮਦਦ ਨਾਲ ਖੇਤੀ ਕੀਤੀ ਜਾ ਰਹੀ ਸੀ। ਦੂਜੇ ਭਾਗ ਵਿੱਚ ਕਲਾਕਾਰਾਂ ਨੂੰ ਪੰਜਾਬੀ ਲੋਕ ਸੰਗੀਤ ਤੇ ਰਵਾਇਤੀ ਸੰਗੀਤ ਯੰਤਰਾਂ ਨਾਲ ਦੇਖਿਆ ਗਿਆ।

ਦਸ ਦੇਈਏ ਕਿ ਇਸਦਾ ਤੀਜਾ ਹਿੱਸਾ ਫੁਲਕਾਰੀ ਕਢਾਈ ਨੂੰ ਸਮਰਪਿਤ ਸੀ ਜਿਸ ਵਿੱਚ ਇੱਕ ਪੰਜਾਬੀ ਕੁੜੀ ਘਰ ਦੇ ਬਾਹਰ ਕਢਾਈ ਕਰ ਰਹੀ ਹੈ। ਇਸ ਤੋਂ ਪਹਿਲਾਂ 2022 ਵਿੱਚ ਪੰਜਾਬ ਦੀ ਝਾਕੀ ਦੇਖੀ ਗਈ ਸੀ। 

Advertisement