ਤੀਜ ਦੇ ਤਿਉਹਾਰ ਤੇ ਮਹਿਲਾਵਾਂ ਨੂੰ 500 ਰੁਪਏ ਵਿੱਚ ਮਿਲੇਗਾ ਸਿਲੰਡਰ

ਹਰਿਆਣਾ ਸਰਕਾਰ ਨੇ ਰਾਜ ਦੇ 46 ਲੱਖ ਪਰਿਵਾਰਾਂ ਨੂੰ 500 ਰੁਪਏ ਦਾ ਘਰੇਲੂ ਗੈਸ ਸਿਲੰਡਰ ਮੁਹੱਈਆ ਕਰਵਾਉਣ ਲਈ ‘ਘਰ-ਘਰ ਗ੍ਰਹਿਣੀ’ ਪੋਰਟਲ ਲਾਂਚ ਕੀਤਾ ਹੈ। ਅਜਿਹੀ ਸਥਿਤੀ ਵਿਚ ਹੁਣ ਉਪਭੋਗਤਾ ਘਰ ਬੈਠੇ https.//epds.haryanafood.gov.in ਲਿੰਕ ‘ਤੇ ਆਪਣੇ ਰਜਿਸਟਰ ਕਰਵਾ ਸਕਦੇ ਹਨ ਅਤੇ ਫਿਰ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।

ਮੁੱਖ ਮੰਤਰੀ ਨਾਇਬ ਸੈਣੀ ਨੇ ਤੀਜ ਤਿਉਹਾਰ ਦੌਰਾਨ ਇਸ ਯੋਜਨਾ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਐਲਾਨ ਨਹੀਂ ਕਰ ਰਹੇ, ਸਗੋਂ ਲਾਗੂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ 500 ਰੁਪਏ ਦੇ ਸਿਲੰਡਰ ਦੇ ਐਲਾਨ ਸਬੰਧੀ ਪੋਰਟਲ ਲਾਂਚ ਕੀਤਾ ਗਿਆ ਹੈ। ਇਸ ਸੂਬੇ ਦੀਆਂ ਭੈਣਾਂ ਨੂੰ 1500 ਕਰੋੜ ਰੁਪਏ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਅਸੀਂ 1 ਲੱਖ 20 ਹਜ਼ਾਰ ਨੌਜਵਾਨਾਂ ਦੀਆਂ ਨੌਕਰੀਆਂ ਸੁਰੱਖਿਅਤ ਕਰਨ ਲਈ ਕੰਮ ਕੀਤਾ ਹੈ।ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਨੇ 500 ਰੁਪਏ ਦਾ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ।

ਦਸਿਆ ਜਾ ਰਿਹਾ ਹੈ ਕਿ ਅੰਤੋਦਿਆ ਪਰਿਵਾਰ ਨੂੰ ਸਾਲ ‘ਚ 12 ਸਿਲੰਡਰ ਮਿਲਣਗੇ। ਹਾਲਾਂਕਿ, ਗੈਸ ਸਿਲੰਡਰ ਭਰਦੇ ਸਮੇਂ ਉਨ੍ਹਾਂ ਨੂੰ ਪੂਰੀ ਰਕਮ ਅਦਾ ਕਰਨੀ ਪਵੇਗੀ ਅਤੇ ਬਾਅਦ ਵਿੱਚ ਉਨ੍ਹਾਂ ਦੇ ਖਾਤੇ ਵਿਚ 500 ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਹੋ ਜਾਵੇਗੀ। ਇਹ ਜਾਣਕਾਰੀ ਮੋਬਾਈਲ ‘ਤੇ SMS ਰਾਹੀਂ ਪ੍ਰਾਪਤ ਹੋਵੇਗੀ।

Advertisement