ਲੰਬੇ ਸਮੇਂ ਦੇ ਉਦੇਸ਼ਾਂ ਲਈ ਕੀਤੇ ਗਏ ਨਿਵੇਸ਼ਾਂ ਵਿੱਚ ਮਿਊਚਲ ਫੰਡ SIP ਦਾ ਹਿੱਸਾ ਲਗਾਤਾਰ ਤੇਜ਼ੀ ਨਾਲ ਵਧ ਰਿਹਾ ਹੈ। ਅੰਕੜੇ ਦਰਸਾਉਂਦੇ ਹਨ ਕਿ ਮਿਊਚਲ ਫੰਡ SIP ਨੇ ਲੰਬੇ ਸਮੇਂ ਵਿੱਚ ਨਿਵੇਸ਼ਕਾਂ ਨੂੰ ਬਹੁਤ ਜ਼ਿਆਦਾ ਰਿਟਰਨ ਦਿੱਤਾ ਹੈ। ਦਰਅਸਲ ਮਿਊਚਲ ਫੰਡਾਂ ਰਾਹੀਂ ਨਿਵੇਸ਼ਕ ਨਾ ਸਿਰਫ਼ ਆਕਰਸ਼ਕ ਮਾਰਕੀਟ ਰਿਟਰਨ ਪ੍ਰਾਪਤ ਕਰਦੇ ਹਨ, ਸਗੋਂ ਉਨ੍ਹਾਂ ਨੂੰ ਕੰਪਾਊਡਿੰਗ ਦਾ ਵੀ ਜਬਰਦਸਤ ਲਾਭ ਮਿਲਦਾ ਹੈ।
ਵਿੱਤੀ ਮਾਹਿਰਾਂ ਦਾ ਮੰਨਣਾ ਹੈ ਕਿ ਲੰਬੇ ਸਮੇਂ ਵਿੱਚ ਮਿਊਚਲ ਫੰਡ SIP ਨਿਵੇਸ਼ਕਾਂ ਨੂੰ ਔਸਤਨ 12 ਪ੍ਰਤੀਸ਼ਤ ਦੀ ਰਿਟਰਨ ਦਿੰਦੀ ਹੈ। ਹਾਲਾਂਕਿ, ਇਸ ਵਿੱਚ ਉਤਰਾਅ-ਚੜ੍ਹਾਅ ਵੀ ਦੇਖੇ ਜਾ ਸਕਦੇ ਹਨ। ਮਿਊਚਲ ਫੰਡ SIP ਵਿੱਚ ਨਿਵੇਸ਼ ਸਿਰਫ਼ 500 ਰੁਪਏ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ। ਇੱਥੇ ਅਸੀਂ SIP ਕੈਲਕੁਲੇਟਰ ਦੀ ਮਦਦ ਨਾਲ ਜਾਣਾਂਗੇ ਕਿ ਵੱਖ-ਵੱਖ ਅਨੁਮਾਨਿਤ ਰਿਟਰਨਾਂ ਤੇ ਵੱਖ-ਵੱਖ ਮਿਆਦਾਂ ਵਿੱਚ 1000 ਰੁਪਏ ਦੀ SIP ਤੋਂ ਕਿੰਨੀ ਕੁੱਲ ਰਿਟਰਨ ਪ੍ਰਾਪਤ ਕੀਤੀ ਜਾ ਸਕਦੀ ਹੈ।
ਔਨਲਾਈਨ SIP ਕੈਲਕੁਲੇਟਰ ਦੁਆਰਾ ਗਣਨਾ ਕਰਦੇ ਹੋਏ ਇਹ ਜਾਣਿਆ ਗਿਆ ਹੈ ਕਿ ਜੇਕਰ ਤੁਸੀਂ ਹਰ ਮਹੀਨੇ ਸਿਰਫ 1000 ਰੁਪਏ ਦੀ ਬਚਤ ਕਰਦੇ ਹੋ ਤੇ ਇਸ ਨੂੰ SIP ਵਿੱਚ ਨਿਵੇਸ਼ ਕਰਦੇ ਹੋ ਤੇ ਤੁਹਾਨੂੰ 12 ਪ੍ਰਤੀਸ਼ਤ ਦਾ ਅਨੁਮਾਨਿਤ ਸਾਲਾਨਾ ਰਿਟਰਨ ਮਿਲਦਾ ਹੈ, ਤਾਂ 30 ਸਾਲਾਂ ਬਾਅਦ ਤੁਹਾਨੂੰ ਕੁੱਲ 35,29,914 ਰੁਪਏ ਮਿਲਣਗੇ। ਤੁਹਾਡੇ ਦੁਆਰਾ ਹਰ ਮਹੀਨੇ ਨਿਵੇਸ਼ ਕੀਤੀ ਗਈ ਕੁੱਲ ਰਕਮ 3,60,000 ਰੁਪਏ ਹੈ ਤੇ ਅਨੁਮਾਨਤ ਰਿਟਰਨ ਲਗਪਗ 31,69,914 ਰੁਪਏ ਹੈ।
ਜੇਕਰ ਤੁਹਾਨੂੰ 1000 ਰੁਪਏ ਦੀ SIP ‘ਤੇ ਹਰ ਸਾਲ 15 ਫੀਸਦੀ ਦਾ ਅਨੁਮਾਨਿਤ ਰਿਟਰਨ ਮਿਲਦਾ ਹੈ ਤਾਂ 30 ਸਾਲਾਂ ਬਾਅਦ ਤੁਹਾਨੂੰ 70,09,821 ਰੁਪਏ ਮਿਲਣਗੇ। ਜੇਕਰ ਤੁਹਾਨੂੰ 18 ਫੀਸਦੀ ਦਾ ਅਨੁਮਾਨਿਤ ਰਿਟਰਨ ਮਿਲਦਾ ਹੈ ਤਾਂ 30 ਸਾਲ ਬਾਅਦ ਤੁਹਾਨੂੰ 1,43,25,289 ਰੁਪਏ ਮਿਲਣਗੇ।
AMFI ਦੇ ਤਾਜ਼ਾ ਅੰਕੜਿਆਂ ਅਨੁਸਾਰ ਹਰ ਮਹੀਨੇ ਕੀਤਾ ਗਿਆ SIP ਨਿਵੇਸ਼ ਜੂਨ ਵਿੱਚ 21,262 ਕਰੋੜ ਰੁਪਏ ਤੋਂ ਵਧ ਕੇ ਜੁਲਾਈ ਵਿੱਚ 23,332 ਕਰੋੜ ਰੁਪਏ ਹੋ ਗਿਆ ਹੈ। SIP ਵਿੱਚ ਰਿਕਾਰਡ ਨਿਵੇਸ਼ ਕਾਰਨ ਮਿਊਚਲ ਫੰਡਾਂ ਦੀ ਕੁੱਲ AUM ਵੀ ਜੁਲਾਈ ਵਿੱਚ 6 ਫੀਸਦੀ ਵਧ ਕੇ 64.69 ਲੱਖ ਕਰੋੜ ਰੁਪਏ ਹੋ ਗਈ ਜੋ ਜੂਨ ਵਿੱਚ 60.89 ਲੱਖ ਕਰੋੜ ਰੁਪਏ ਸੀ।