ਦੇਸ਼ ਵਿਚ ਐਕਸਪ੍ਰੈਸ ਵੇਅ ਦਾ ਜਾਲ ਵਿੱਛ ਰਿਹਾ ਹੈ। ਇਹੀ ਕਾਰਨ ਹੈ ਕਿ ਲੋਕ ਰੇਲਗੱਡੀਆਂ ਦੀ ਬਜਾਏ ਸੜਕਾਂ ਰਾਹੀਂ ਲੰਬੀ ਦੂਰੀ ਦਾ ਸਫ਼ਰ ਕਰਨ ਨੂੰ ਤਰਜੀਹ ਦੇਣ ਲੱਗੇ ਹਨ। ਅਜਿਹੇ ਲੋਕਾਂ ਲਈ ਖੁਸ਼ਖਬਰੀ ਹੈ। ਵਾਹਨ ਚਾਲਕ ਛੇਤੀ ਹੀ ਦਿੱਲੀ-ਦੇਹਰਾਦੂਨ, ਦਿੱਲੀ-ਅੰਮ੍ਰਿਤਸਰ, ਕਾਨਪੁਰ-ਲਖਨਊ ਸਮੇਤ 9 ਐਕਸਪ੍ਰੈੱਸ ਵੇਅ ਉਤੇ ਸਫਰ ਕਰ ਸਕਣਗੇ। ਇਨ੍ਹਾਂ ਐਕਸਪ੍ਰੈੱਸ ਵੇਅ ਦੇ ਤਿਆਰ ਹੋਣ ਦੀ ਤਰੀਕ ਵੀ ਤੈਅ ਹੋ ਗਈ ਹੈ।
ਮੌਜੂਦਾ ਸਮੇਂ ਸੜਕ ਆਵਾਜਾਈ ਮੰਤਰਾਲੇ ਦੁਆਰਾ ਦੇਸ਼ ਭਰ ਵਿਚ ਕੁੱਲ 21 ਗ੍ਰੀਨ ਫੀਲਡ ਐਕਸਪ੍ਰੈਸਵੇਅ ਬਣਾਏ ਜਾ ਰਹੇ ਹਨ। ਇਨ੍ਹਾਂ ਦੀ ਕੁੱਲ ਲੰਬਾਈ 8288 ਕਿਲੋਮੀਟਰ ਹੈ। ਇਨ੍ਹਾਂ ਸਾਰੇ ਐਕਸਪ੍ਰੈਸਵੇਅ ਦਾ ਨਿਰਮਾਣ 2022 ਵਿਚ ਸ਼ੁਰੂ ਹੋਇਆ ਸੀ। ਇਨ੍ਹਾਂ ਵਿੱਚੋਂ 9 ਐਕਸਪ੍ਰੈਸਵੇਅ ਅਗਲੇ ਸਾਲ ਮਾਰਚ ਤੱਕ ਤਿਆਰ ਹੋ ਜਾਣਗੇ। ਇਨ੍ਹਾਂ ਦੀ ਲੰਬਾਈ 2777 ਕਿਲੋਮੀਟਰ ਹੈ। ਸੜਕ ਆਵਾਜਾਈ ਮੰਤਰਾਲੇ ਨੇ ਨਿਰਮਾਣ ਅਧੀਨ ਸਾਰੇ ਐਕਸਪ੍ਰੈਸ ਵੇਅ ਦੀ ਸਮਾਂ ਸੀਮਾ ਨੂੰ ਸੋਧਿਆ ਹੈ।

ਦਿੱਲੀ-ਮੁੰਬਈ, ਅਹਿਮਦਾਬਾਦ-ਧੋਲੇਰਾ, ਬੈਂਗਲੁਰੂ-ਚੇਨਈ, ਦਿੱਲੀ-ਅੰਮ੍ਰਿਤਸਰ-ਕਟੜਾ, ਕਾਨਪੁਰ-ਲਖਨਊ, ਅੰਬਾਲਾ ਕੋਟਪੁਤਲੀ, ਅੰਮ੍ਰਿਤਸਰ-ਜਾਮਨਗਰ, ਰਾਏਪੁਰ-ਵਿਸ਼ਾਖਾਪਟਨਮ, ਹੈਦਰਾਬਾਦ-ਵਿਸ਼ਾਖਾਪਟਨਮ, ਯੂਆਰ ਸੈਕਿੰਡ, ਚਿਤੌੜ ਥਚੁਰ, ਬੈਂਗਲੁਰੂ ਰਿੰਗ ਰੋਡ, ਦਿੱਲੀ-ਸਹਾਰਨਪੁਰ -ਦੇਹਰਾਦੂਨ, ਦੁਰਗ, ਰਾਏਪੁਰ-ਆਰੰਗ, ਸੂਰਤ-ਨਾਸਿਕ-ਅਹਿਮਦਾਬਾਦ ਸੋਲਾਪੁਰ, ਸੋਲਾਪੁਰ-ਕੁਰਨੂਲ-ਚੇਨਈ, ਇੰਦੌਰ-ਹੈਦਰਾਬਾਦ, ਕੋਟਾ-ਇੰਦੌਰ, ਬੈਂਗਲੁਰੂ-ਵਿਜੇਵਾੜਾ, ਵਾਰਾਣਸੀ-ਰਾਂਚੀ-ਕੋਲਕਾਤਾ ਅਤੇ ਨਾਗਪੁਰ-ਵਿਜੈਵਾੜਾ ਐਕਸਪ੍ਰੈਸ ਦਾ ਨਿਰਮਾਣ ਚੱਲ ਰਿਹਾ ਹੈ।
ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਕੁਝ ਐਕਸਪ੍ਰੈੱਸ ਵੇਅ ਦਾ ਨਿਰਮਾਣ ਦੇਰੀ ਨਾਲ ਚੱਲ ਰਿਹਾ ਹੈ। ਸੜਕੀ ਆਵਾਜਾਈ ਮੰਤਰਾਲੇ ਦੇ ਅਨੁਸਾਰ, ਜ਼ਮੀਨ ਗ੍ਰਹਿਣ, ਵਾਤਾਵਰਣ ਅਤੇ ਜੰਗਲਾਤ ਵਿਭਾਗ ਦੀਆਂ ਮਨਜ਼ੂਰੀਆਂ ਵਿੱਚ ਦੇਰੀ, ਠੇਕੇਦਾਰ ਨੂੰ ਮਾਲੀਏ ਨਾਲ ਸਬੰਧਤ ਮੁੱਦਿਆਂ ਜਾਂ ਹੋਰ ਅਚਾਨਕ ਘਟਨਾਵਾਂ ਕਾਰਨ ਉਸਾਰੀ ਵਿੱਚ ਦੇਰੀ ਹੁੰਦੀ ਹੈ। ਇਹ ਸਾਰੇ ਨੌਂ ਐਕਸਪ੍ਰੈਸਵੇਅ ਸਮੇਂ ਸਿਰ ਤਿਆਰ ਹੋ ਜਾਣਗੇ।