ਦੀਵਾਲੀ ਮੌਕੇ ਮਹਿਲਾਵਾਂ ਨੂੰ ਤੋਹਫਾ, ਸਰਕਾਰ ਵੰਡੇਗੀ ਮੁਫ਼ਤ ਸਲੰਡਰ

ਇਸ ਵਾਰ ਦੀਵਾਲੀ 31 ਅਕਤੂਬਰ 2024 ਨੂੰ ਹੈ ਅਤੇ ਇਸ ਤੋਂ ਪਹਿਲਾਂ ਸਰਕਾਰ ਇਸ ਵਾਰ ਫਿਰ ਮੁਫਤ ਸਿਲੰਡਰ ਦੇਣ ਰਿਹਾ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁਫਤ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ।

ਯੋਗੀ ਸਰਕਾਰ ਵੱਲੋਂ 1.86 ਕਰੋੜ ਪਰਿਵਾਰਾਂ ਨੂੰ ਮੁਫਤ ਸਿਲੰਡਰ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਦੀਵਾਲੀ ਤੋਂ ਪਹਿਲਾਂ ਮੁਫ਼ਤ ਐਲਪੀਜੀ ਸਿਲੰਡਰ ਦਿੱਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਹੋਲੀ ਦੇ ਮੌਕੇ ‘ਤੇ ਵੀ ਲਾਭਪਾਤਰੀਆਂ ਨੂੰ ਮੁਫਤ ਐਲਪੀਜੀ ਸਿਲੰਡਰ ਵੰਡੇ ਗਏ। ਇਸ ਵਾਰ ਦੀਵਾਲੀ ‘ਤੇ ਸਿਲੰਡਰ ਮੁਫਤ ਦਿੱਤਾ ਜਾ ਰਿਹਾ ਹੈ।

ਪਿਛਲੇ ਸਾਲ ਵੀ ਦੀਵਾਲੀ ਉਤੇ ਉੱਜਵਲਾ ਯੋਜਨਾ ਤਹਿਤ 1.85 ਕਰੋੜ ਲਾਭਪਾਤਰੀ ਪਰਿਵਾਰਾਂ ਅਤੇ 85 ਲੱਖ ਤੋਂ ਵੱਧ ਔਰਤਾਂ ਨੂੰ ਮੁਫ਼ਤ ਸਿਲੰਡਰ ਦਿੱਤੇ ਗਏ ਸਨ। ਇਸ ਵਾਰ 1.86 ਕਰੋੜ ਲਾਭਪਾਤਰੀ ਪਰਿਵਾਰਾਂ ਨੂੰ ਮੁਫ਼ਤ ਸਿਲੰਡਰ ਦਿੱਤੇ ਜਾ ਰਹੇ ਹਨ।

Advertisement