ਦੇਸ਼ ਭਰ ਵਿੱਚ ਨਵਾਂ ਚਲਾਨ ਲਾਗੂ, ਇਸ ਗਲਤੀ ਲਈ 25,000 ਰੁਪਏ ਜ਼ੁਰਮਾਨਾ

 ਦੇਸ਼ ਭਰ ਵਿੱਚ 1 ਜੁਲਾਈ ਤੋਂ ਨਵਾਂ ਚਲਾਨ ਲਾਗੂ ਹੋ ਗਿਆ ਹੈ। ਇਸ ਤਹਿਤ ਮੌਕੇ ਉਪਰ ਹੀ ਸਿੱਧਾ 25,000 ਰੁਪਏ ਜ਼ੁਰਮਾਨਾ ਤੇ ਵਾਹਨ ਵੀ ਜ਼ਬਤ ਕਰ ਲਿਆ ਜਾਵੇਗਾ। ਇਹ ਜ਼ੁਰਮਾਨਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਵਾਹਨ ਚਲਾਉਣ ਉਪਰ ਲਾਇਆ ਜਾਵੇਗਾ।  ਦਰਅਸਲ ਸਰਕਾਰੀ ਖੇਤਰੀ ਟਰਾਂਸਪੋਰਟ ਦਫ਼ਤਰ (ਆਰਟੀਓ) ਵੱਲੋਂ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਇਸ ਵਿੱਚ 1 ਜੁਲਾਈ 2024 ਤੋਂ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਤੇਜ਼ ਰਫ਼ਤਾਰ ਗੱਡੀ ਚਲਾਉਣ ਤੇ ਬੱਚਿਆਂ ਵੱਲੋਂ ਡਰਾਈਵਿੰਗ ਕਰਨ ‘ਤੇ ਭਾਰੀ ਜੁਰਮਾਨਾ ਦੇਣਾ ਪਵੇਗਾ। ਨਿਯਮਾਂ ਮੁਤਾਬਕ ਜੇਕਰ ਕੋਈ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦਾ ਹੈ ਤਾਂ ਉਸ ਨੂੰ 1000 ਤੋਂ 2000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪਵੇਗਾ।

ਰਿਪੋਰਟਾਂ ਮੁਤਾਬਕ ਵਾਹਨ ਚਲਾਉਂਦੇ ਸਮੇਂ ਡਰਾਈਵਿੰਗ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ। ਨਾਬਾਲਗ ਵੱਲੋਂ ਗੱਡੀ ਚਲਾਉਣ ‘ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਜੇਕਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਗੱਡੀ ਚਲਾਉਂਦੇ ਹੋਏ ਪਾਏ ਗਏ ਤਾਂ ਉਨ੍ਹਾਂ ਨੂੰ 25,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪਵੇਗਾ। ਇਸ ਤੋਂ ਇਲਾਵਾ ਵਾਹਨ ਮਾਲਕ ਦਾ ਡਰਾਈਵਿੰਗ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਨਾਬਾਲਗ ਨੂੰ ਉਦੋਂ ਤੱਕ ਲਾਇਸੈਂਸ ਨਹੀਂ ਦਿੱਤਾ ਜਾਵੇਗਾ ਜਦੋਂ ਤੱਕ ਉਹ 25 ਸਾਲ ਦਾ ਨਹੀਂ ਹੋ ਜਾਵੇਗਾ। ਦੱਸ ਦਈਏ ਕਿ ਲਾਇਸੈਂਸ 18 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਹੈ। 16 ਸਾਲ ਦੀ ਉਮਰ ਪੂਰੀ ਹੋਣ ‘ਤੇ 50 ਸੀਸੀ ਦੀ ਸਮਰੱਥਾ ਵਾਲਾ ਮੋਟਰਸਾਈਕਲ ਚਲਾਉਣ ਲਈ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ, ਜਦੋਂ ਤੁਸੀਂ 18 ਸਾਲ ਦੇ ਹੋ ਜਾਂਦੇ ਹੋ, ਤਾਂ ਤੁਸੀਂ ਉਸ ਲਾਇਸੈਂਸ ਨੂੰ ਅਪਡੇਟ ਕਰ ਸਕਦੇ ਹੋ।

Advertisement