ਇਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਵਧ ਰਹੀਆਂ ਹਨ ਤਾਂ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਸਿਆਸੀ ਦੰਗਲ ਤੋਂ ਦੂਰ ਹੁੰਦੇ ਦਿਖਾਈ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਲੋਕ ਸਭਾ ਚੋਣਾਂ ਚ ਨਵਜੋਤ ਸਿੰਘ ਸਿੱਧੂ ਚੋਣਾਂ ਨਹੀਂ ਲੜਣਗੇ ਕਿਉਂਕਿ ਉਹ ਮੈਚ ਚ ਕੁਮੈਂਟਰੀ ਕਰਨ ਵਾਲੇ ਹਨ। ਸਿੱਧੂ ਇਕ ਵਾਰ ਫਿਰ ਕ੍ਰਿਕਟ ਕੁਮੈਂਟੇਟਰ ਵਜੋਂ ਆਪਣੀ ਪਾਰੀ ਸ਼ੁਰੂ ਕਰ ਰਹੇ ਹਨ। ਭਾਵ ਉਹ ਇੰਡੀਅਨ ਪੌਲੀਟਿਕਲ ਲੀਗ ਤੋਂ ਦੂਰ ਰਹਿਣਗੇ ਤੇ ਇੰਡੀਅਨ ਪ੍ਰੀਮੀਅਰ ਲੀਗ ‘ਚ ਕੰਮ ਕਰਨਗੇ। ਦਰਅਸਲ, ਪਿਛਲੇ ਲੰਬੇ ਸਮੇਂ ਤੋਂ ਉਹ ਪਾਰਟੀ ਦੀ ਸਰਗਰਮ ਰਾਜਨੀਤੀ ਤੋਂ ਦੂਰ ਹਨ ਤੇ ਸੂਬਾਈ ਲੀਡਰਸ਼ਿਪ ਨਾਲ ਉਨ੍ਹਾਂ ਦੀ ਬਣ ਨਹੀਂ ਰਹੀ ਹੈ।
ਦਸ ਦੇਈਏ ਕਿ ਸਟਾਰ ਸਪੋਰਟਸ ਨੇ ਇਕ ਪੋਸਟ ਪਾਈ ਹੈ ਜਿਸ ‘ਚ ਲਿਖਿਆ ਹੈ, ਸਰਦਾਰ ਆਫ ਕਮੈਂਟਰੀ ਬਾਕਸ ਇਜ਼ਤ ਬੈਕ। ਇਹ ਸਪੱਸ਼ਟ ਹੈ ਕਿ ਉਨ੍ਹਾਂ ਦੇ ਆਈਪੀਐੱਲ ‘ਚ ਕੁਮੈਂਟਰੀ ਕਰਨ ਨਾਲ ਉਹ ਸਰਗਰਮ ਸਿਆਸਤ ‘ਚ ਉਸ ਸਮੇਂ ਦੂਰ ਰਹਿਣਗੇ ਜਦੋਂ ਪਾਰਟੀ ਨੂੰ ਉਨ੍ਹਾਂ ਦੀ ਲੋੜ ਹੋਵੇਗੀ। ਕਿਉਂਕਿ ਸੰਸਦੀ ਚੋਣ ਅਤੇ ਆਈਪੀਐੱਲ ਦਾ ਸਮਾਂ ਇੱਕ ਹੈ ਇਸ ਲਈ ਉਨ੍ਹਾਂ ਦੇ ਕੁਮੈਂਟਰੀ ‘ਚ ਰੁੱਝੇ ਹੋਣ ਕਾਰਨ ਉਹ ਚੋਣ ਪ੍ਰਚਾਰ ‘ਚ ਹਿੱਸਾ ਨਹੀਂ ਲੈ ਸਕਣਗੇ।
A wise man once said, "Hope is the biggest ‘tope’"
— Star Sports (@StarSportsIndia) March 19, 2024
And this wise man, the great @sherryontopp himself, has joined our Incredible StarCast! 👏
Don't miss his incredible commentary (and gajab one-liners) in #IPLOnStar – STARTS MAR 22, 6:30 PM onwards, LIVE on Star Sports Network! pic.twitter.com/BjmFq9OKQ4
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੀ ਸੂਬਾਈ ਲੀਡਰਸ਼ਿਪ ਉਨ੍ਹਾਂ ਨੂੰ ਪਟਿਆਲਾ ਸੰਸਦੀ ਸੀਟ ਤੋਂ ਚੋਣ ਮੈਦਾਨ ‘ਚ ਉਤਾਰਨਾ ਚਾਹੁੰਦੀ ਸੀ ਤੇ ਪਾਰਟੀ ਹਾਈਕਮਾਂਡ ‘ਤੇ ਉਨ੍ਹਾਂ ਨੂੰ ਪਰਨੀਤ ਕੌਰ ਦੀ ਥਾਂ ਪਟਿਆਲਾ ਤੋਂ ਚੋਣ ਮੈਦਾਨ ‘ਚ ਉਤਾਰਨ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ। ਲੰਮੇ ਸਮੇਂ ਤੋਂ ਕਾਂਗਰਸ ਦੀ ਸੰਸਦ ਮੈਂਬਰ ਰਹੀ ਪਰਨੀਤ ਕੌਰ ਪਿਛਲੇ ਹਫ਼ਤੇ ਭਾਜਪਾ ‘ਚ ਸ਼ਾਮਲ ਹੋ ਗਏ ਹਨ ਤੇ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਉਹ ਇੱਥੋਂ ਭਾਜਪਾ ਦੀ ਟਿਕਟ ’ਤੇ ਚੋਣ ਲੜਨਗੇ।