ਨਵੇਂ ਕਾਨੂੰਨ ਤਹਿਤ ਗੋਲਡੀ ਬਰਾੜ ਵੱਲੋਂ ਫਿਰੌਤੀ ਵਸੂਲਨ ਦਾ ਮਾਮਲਾ ਹੋਇਆ ਦਰਜ

ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ‘ਚ ਵੀ ਨਵੇਂ ਕਾਨੂੰਨ ਤਹਿਤ ਫਿਰੌਤੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਐਫਆਈਆਰ ਡਾਕਟਰ ਕੁਲਵਿੰਦਰ ਸਿੰਘ ਵੱਲੋਂ ਗੈਂਗਸਟਰ ਗੋਲਡੀ ਬਰਾੜ ਖ਼ਿਲਾਫ਼ ਦਰਜ ਕਰਵਾਈ ਗਈ ਹੈ। ਮੁਲਜ਼ਮ ਕਾਲ ਕਰਨ ਵਾਲੇ ਨੇ ਡਾਕਟਰ ਕੁਲਵਿੰਦਰ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ। ਨਾਲ ਹੀ ਉਨ੍ਹਾਂ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਪੁਰਾਣੇ ਕਾਨੂੰਨ ਤਹਿਤ ਭਾਰਤੀ ਦੰਡਾਵਲੀ ਤਹਿਤ 387 ਤੇ 506 ਤਹਿਤ ਦਰਜ ਕੀਤੀ ਜਾਣੀ ਸੀ ਜਦਕਿ ਨਵੇਂ ਕਾਨੂੰਨ ਭਾਰਤੀ ਨਿਆ ਸਹਿੰਤਾ 308(4) ਤੇ 351(2) ਦਰਜ ਕੀਤੀ ਜਾ ਰਹੀ ਹੈ।

ਦਸ ਦੇਈਏ ਕਿ ਚੰਡੀਗੜ੍ਹ ਦੇ ਸਭ ਤੋਂ ਪੌਸ਼ ਤੇ ਸੈਕਟਰ-5 ‘ਚ ਰਹਿਣ ਵਾਲੇ ਕਾਰੋਬਾਰੀ ਕੁਲਦੀਪ ਸਿੰਘ ਦੇ ਘਰ ਗੋਲ਼ੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਗੈਂਗਸਟਰ ਗੋਲਡੀ ਬਰਾੜ ਤੇ ਉਸਦੇ ਇਕ ਹੋਰ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਦਾ ਨਾਂ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕਰਦੇ ਹੋਏ NIA ਨੇ ਦੋਵਾਂ ਦੋਸ਼ੀਆਂ ‘ਤੇ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। NIA ਮੁਤਾਬਕ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।

Advertisement