ਪਿਅਕੜਾਂ ਦੀ ਵਧੀ ਚਿੰਤਾ,ਅੱਜ ਤੋਂ ਸ਼ਰਾਬ ਹੋਏਗੀ ਮਹਿੰਗੀ

ਅੱਜ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਨਵੀਂ ਆਬਕਾਰੀ ਨੀਤੀ ਵੀ ਲਾਗੂ ਹੋ ਗਈ ਹੈ। ਇਸ ਕਾਰਨ ਤਿੰਨੋਂ ਕਿਸਮ ਦੀ ਬੀਅਰ, ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਭਾਅ ਵਧ ਗਏ ਹਨ। ਵਿੱਤੀ ਸਾਲ 2024-25 ਦੀ ਸ਼ੁਰੂਆਤ ਨਾਲ ਹੀ ਜਨਤਾ ਦੀ ਜੇਲ ਨੂੰ ਵੱਡਾ ਝਟਕਾ ਲੱਗਾ ਹੈ। ਪਹਿਲਾਂ ਸੋਨੇ ਨੇ ਆਪਣਾ ਹੁਣ ਤੱਕ ਦਾ ਰਿਕਾਰਡ ਤੋੜ ਦਿੱਤਾ ਹੈ ਤਾਂ ਹੁਣ ਖ਼ਬਰ ਹੈ ਕਿ ਸ਼ਰਾਬ ਵੀ ਮਹਿੰਗੀ ਹੋ ਗਈ ਹੈ। ਸ਼ਰਾਬ ਮਹਿੰਗੀ ਹੋਣ ਕਾਰਨ ਸ਼ਰਾਬ ਪ੍ਰੇਮੀਆਂ ਨੂੰ ਵੱਡਾ ਝਟਕਾ ਲੱਗ ਰਿਹਾ ਹੈ। 

ਤਿੰਨਾਂ ਰਾਜਾਂ ਉੱਤਰ ਪ੍ਰਦੇਸ਼, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਨੇ ਸ਼ਰਾਬ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਹਨ। ਸ਼ਰਾਬ ਦੇ ਠੇਕੇਦਾਰਾਂ ਨੂੰ ਵੀ ਨੋਟੀਫਿਕੇਸ਼ਨ ਭੇਜ ਦਿੱਤਾ ਗਿਆ ਹੈ। ਨਵੀਆਂ ਦਰਾਂ ਅੱਜ ਤੋਂ ਹੀ ਲਾਗੂ ਹੋ ਜਾਣਗੀਆਂ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।

ਦਸ ਦੇਈਏ ਕਿ ਨਵੀਂ ਆਬਕਾਰੀ ਨੀਤੀ 2023-24 ਨੂੰ 29 ਜਨਵਰੀ ਨੂੰ ਮਨਜ਼ੂਰੀ ਦਿੱਤੀ ਗਈ ਸੀ। ਮੋਦੀ ਕੈਬਨਿਟ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੀਂ ਆਬਕਾਰੀ ਨੀਤੀ ਅਨੁਸਾਰ ਦੇਸ਼ ਵਿੱਚ ਸ਼ਰਾਬ ਦੀ ਲਾਇਸੈਂਸ ਫੀਸ ਵਿੱਚ 10 ਫੀਸਦੀ ਦਾ ਵਾਧਾ ਹੋਇਆ ਹੈ। ਆਬਕਾਰੀ ਦਰਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। 

ਇਸ ਕਾਰਨ ਦੇਸ਼ ਵਿੱਚ ਅੱਜ ਤੋਂ ਸ਼ਰਾਬ ਅਤੇ ਬੀਅਰ ਮਹਿੰਗੀ ਹੋ ਗਈ ਹੈ। ਨਵੀਂ ਆਬਕਾਰੀ ਨੀਤੀ ਤਹਿਤ ਕੇਂਦਰ ਸਰਕਾਰ ਨੇ ਅਗਲੇ ਵਿੱਤੀ ਸਾਲ ‘ਚ ਕਰੀਬ 45 ਹਜ਼ਾਰ ਕਰੋੜ ਰੁਪਏ ਦੀ ਆਮਦਨ ਦਾ ਟੀਚਾ ਰੱਖਿਆ ਹੈ। ਹੁਣ ਤੋਂ ਪਹਿਲਾਂ ਜੂਨ 2022 ਵਿੱਚ ਸ਼ਰਾਬ ਦੇ ਰੇਟ ਵਧਾਏ ਗਏ ਸਨ। ਹੁਣ ਡੇਢ ਸਾਲ ਬਾਅਦ ਇਕ ਵਾਰ ਫਿਰ ਸ਼ਰਾਬ ਦੇ ਰੇਟ ਵਧ ਗਏ ਹਨ, ਜੋ ਅੱਜ 1 ਅਪ੍ਰੈਲ ਤੋਂ ਲਾਗੂ ਹੋ ਗਏ ਹਨ।

Advertisement