ਸੂਬਾਈ ਚੋਣ ਕਮਿਸ਼ਨ ਵੱਲੋਂ ਇਸ ਵਾਰ 70 ਪਾਰ ਦਾ ਟੀਚਾ ਰੱਖਿਆ ਗਿਆ ਹੈ। ਸੂਬੇ ’ਚ ਵੋਟਰਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਤੇ ਵੱਧਦੀ ਗਰਮੀ ਦੇ ਮੱਦੇਨਜ਼ਰ ਵੋਟਿੰਗ ਕੇਂਦਰਾਂ ’ਤੇ ਛਬੀਲ ਦੀ ਵਿਵਸਥਾ ਕੀਤੀ ਜਾਵੇਗੀ। ਇਸੇ ਦੇ ਨਾਲ ਨਾਲ ਕਮਿਸ਼ਨ ਵੱਲੋਂ ਕੇਂਦਰਾਂ ’ਤੇ ਵਾਟਰ ਕੂਲਰ ਤੇ ਪੱਖਿਆਂ ਆਦਿ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਜੋ ਮਹਿਲਾ ਵੋਟਰ ਗਰਭਵਤੀ ਹਨ, ਉਨ੍ਹਾਂ ਲਈ ਵੱਖਰੀ ਲਾਈਨ ਲਗਾਈ ਜਾਵੇਗੀ। ਉਥੇ ਹੀ ਵੋਟਿੰਗ ਕੇਂਦਰਾਂ ’ਤੇ ਕੁਰਸੀਆਂ ਦੀ ਵੀ ਵਿਵਸਥਾ ਕੀਤੀ ਜਾਵੇਗੀ। ਇਸ ਵਾਰ 70 ਪਾਰ ਦੇ ਟੀਚੇ ਦੀ ਪ੍ਰਾਪਤੀ ਲਈ ਵੋਟਿੰਗ ਪ੍ਰਕਿਰਿਆ ’ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ ਸਭ ਨੂੰ ਚੋਣ ’ਚ ਸ਼ਾਮਲ ਹੋਣ ਦੀ ਅਪੀਲ ਕਰਦੇ ਹੋਏ ਸੱਦਾ ਪੱਤਰ ਵੀ ਭੇਜੇ ਗਏ ਹਨ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਵੋਟਿੰਗ ਕੇਂਦਰਾਂ ’ਚ ਮਿੱਠੇ ਪਾਣੀ (ਛਬੀਲ) ਦਾ ਪ੍ਰਬੰਧ ਕੀਤਾ ਜਾਵੇਗਾ।
ਹਰ ਕੇਂਦਰ ’ਤੇ ਵਾਟਰ ਕੂਲਰ, ਪੱਖੇ, ਬੈਠਣ ਦਾ ਪ੍ਰਬੰਧ ਤੇ ਸ਼ੈੱਡ ਹੋਣਗੇ। ਜੇ ਵੋਟਿੰਗ ਲਈ ਲਾਈਨ ’ਚ ਦਸ ਤੋਂ ਵੱਧ ਲੋਕ ਲੱਗੇ ਹੋਣਗੇ ਤਾਂ ਬੈਠਣ ਲਈ ਕੁਰਸੀ ਦੀ ਸਹੂਲਤ ਦਿੱਤੀ ਜਾਵੇਗੀ। ਬੱਚਿਆਂ ਲਈ ਖਾਸ ਕ੍ਰੈੱਚ ਰੂਮ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਲਈ ਵੱਖਰੀਆਂ ਲਾਈਨਾਂ ਤੇ ਹਰ ਵੋਟਿੰਗ ਕੇਂਦਰ ’ਚ ਘੱਟ ਤੋਂ ਘੱਟ ਇਕ ਵ੍ਹੀਲਚੇਅਰ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਪੋਲਿੰਗ ਸਟਾਫ ਨੂੰ ਮੈਡੀਕਲ ਕਿੱਟਾਂ ਵੀ ਦਿੱਤੀਆਂ ਜਾਣਗੀਆਂ।
ਦਸ ਦੇਈਏ ਕਿ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਡਰਾਈਵਿੰਗ ਲਾਈਸੈਂਸ, ਬੈਂਕ ਜਾਂ ਪੋਸਟ ਆਫਿਸ ਤੋਂ ਜਾਰੀ ਫੋਟੋ ਵਾਲੀ ਪਾਸ ਬੁੱਕ, ਐੱਨਪੀਆਰ ਵੱਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਜੌਬ ਕਾਰਡ, ਕੇਂਦਰ ਸਰਕਾਰ ਦੀ ਯੋਜਨਾ ਤਹਿਤ ਜਾਰੀ ਹੈਲਥ ਇੰਸ਼ੋਰੈਂਸ ਕਾਰਡ, ਸਮਾਰਟ ਕਾਰਡ, ਸਰਵਿਸ ਆਈਕਾਰਡ, ਫੋਟੋ ਦੇ ਨਾਲ ਪੈਨਸ਼ਨ ਡਾਕਿਊਮੈਂਟ, ਐੱਮਪੀ-ਐੱਮਐੱਲਏ ਤੇ ਐੱਮਐੱਲਸੀ ਲਈ ਜਾਰੀ ਅਧਿਕਾਰਤ ਆਈ ਕਾਰਡ।