ਪੰਜਾਬੀ ਗੱਭਰੂ ਨੇ ਇਟਲੀ ’ਚ ਦੇਸ਼ ਦਾ ਤੇ ਮਾਪਿਆਂ ਦਾ ਮਾਣ ਵਧਾਇਆ ਹੈ। ਉਸ ਨੇ ਇਟਲੀ ਵਿਚ ਟ੍ਰੇਨ ਚਾਲਕ ਦੀ ਨੌਕਰੀ ਹਾਸਲ ਕੀਤੀ ਹੈ। ਨਵਾਂਸ਼ਹਿਰ ਦੇ ਪਿੰਡ ਭਾਰਟਾ ਕਲਾ ਜੰਮਪਲ ਹਰਮਨਦੀਪ ਸਿੰਘ ਨੇ ਉਪਲਬਧੀ ਹਾਸਲ ਕੀਤੀ ਹੈ। ਉਹ 8 ਸਾਲ ਦੀ ਉਮਰ ‘ਚ ਇਟਲੀ ਗਿਆ ਸੀ ਹਰਮਨਦੀਪ ਸਿੰਘ ਤਰੇਂਤੋ ਤੋਂ ਬਰੇਨਾਰੋ ਤੱਕ ਟ੍ਰੇਨ ਲੈ ਕੇ ਜਾਂਦਾ ਹੈ । ਹਰਮਨਦੀਪ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਸੀ। ਉਹ ਜ਼ਿਲ੍ਹਾ ਮਾਨਤੋਵਾ ਦੇ ਚੀਰੇਸੇ ਵਿਚ ਪਰਿਵਾਰ ਨਾਲ ਰਹਿੰਦਾ ਹੈ ਤੇ ਹਰਮਨਦੀਪ ਨੇ ਮੁੱਢਲੀ ਪੜ੍ਹਾਈ ਮਾਨਤੋਵਾ ਤੋਂ ਹਾਸਲ ਕੀਤੀ ਤੇ ਨਾਲ ਹੀ ਟ੍ਰੇਨ ਚਾਲਕ ਦਾ ਕੋਰਸ ਕੀਤਾ, ਜਿਸ ਤੋਂ ਬਾਅਦ ਉਸ ਨੇ ਟੈਸਟ ਪਾਸ ਕਰਕੇ ਨੌਕਰੀ ਹਾਸਲ ਕਰ ਲਈ।
ਦਸ ਦੇਈਏ ਕਿ ਇਕ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਇਟਲੀ ਵਿਚ ਆਏ ਭਾਰਤੀ ਸਿਰਫ ਖੇਤੀਬਾੜੀ ਤੇ ਡੇਅਰੀ ਫਾਰਮ ਨਾਲ ਸਬੰਧਤ ਕੰਮ ਹੀ ਕਰ ਸਕਦੇ ਹਨ ਪਰ ਹੁਣ ਹਰਮਨਦੀਪ ਨੇ ਟ੍ਰੇਨ ਚਾਲਕ ਦੀ ਨੌਕਰੀ ਹਾਸਲ ਕਰਕੇ ਇਨ੍ਹਾਂ ਸਾਰੀਆਂ ਮਾਨਤਾਵਾਂ ਨੂੰ ਖਾਰਜ ਕਰ ਦਿੱਤਾ ਹੈ।