ਪੰਜਾਬੀ ਸਿਨੇਮਾ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਰਣਦੀਪ ਭੰਗੂ ਨੇ ਇਸ ਦੁਨੀਆਂ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਸੋਸ਼ਲ ਮੀਡੀਆ ਤੇ ਅਦਾਕਾਰ ਦੇ ਦੇਹਾਂਤ ਦੀ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇੰਡਸਟਰੀ ਦੇ ਤਮਾਮ ਸਿਤਾਰਿਆਂ ਵੱਲੋਂ ਭੰਗੂ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ ਜਾ ਰਿਹਾ ਹੈ।

ਦਸ ਦੇਈਏ ਕਿ ਇਸਦੀ ਪੋਸਟ ਅਦਾਕਾਰ ਦੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਰਣਦੀਪ ਭੰਗੂ ਦੀ ਤਸਵੀਰ ਪੋਸਟ ਕਰ ਕੈਪਸ਼ਨ ਵਿੱਚ ਆਰਆਈਪੀ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਸੋਸ਼ਲ ਮੀਡੀਆ ਪੇਜ਼ ਉੱਪਰ ਇਹ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਸ਼ਹੂਰ ਅਦਾਕਾਰ ਕਰਮਜੀਤ ਅਨਮੋਲ ਵੱਲੋਂ ਵੀ ਇਸ ਉੱਪਰ ਦੁੱਖ ਪ੍ਰਗਟ ਕੀਤਾ ਗਿਆ ਹੈ।
ਇਸਦੇ ਨਾਲ ਹੀ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ ਪਾਲੀਵੁੱਡ ਪੋਸਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਉਨ੍ਹਾਂ ਪੋਸਟ ਸਾਂਝੀ ਕਰ ਲਿਖਿਆ ‘ਆਪ ਜੀ ਨੂੰ ਦੁੱਖੀ ਹਿਰਦੇ ਨਾਲ ਦੱਸ ਰਹੇ ਹਾਂ ਕਿ ਨੌਜਵਾਨ ਅਦਾਕਾਰ ਰਣਦੀਪ ਸਿੰਘ ਭੰਗੂ ਅਚਨਚੇਤ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਕਹਿ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 12 ਵਜੇ ਸ਼ਮਸ਼ਾਨਘਾਟ ਪਿੰਡ ਚੂਹੜ ਮਾਜਰਾ ਨੇੜੇ ਸ੍ਰੀ ਚਮਕੌਰ ਸਾਹਿਬ (ਰੋਪੜ) ਵਿਖੇ ਕੀਤਾ ਜਾਵੇਗਾ’।