ਪੰਜਾਬ ਕਿੰਗਜ਼ ਇਲੈਵਨ ਦੀ ਟੀਮ ਅੱਜ ਪਹੁੰਚੇਗੀ ਧਰਮਸ਼ਾਲਾ, 5 ਮਈ ਨੂੰ ਹੋਵੇਗਾ ਮੈਚ

ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਧਰਮਸ਼ਾਲਾ ਵਿੱਚ 5 ਮਈ ਨੂੰ  ਚੇਨਈ ਨਾਲ ਹੋਣ ਵਾਲੇ ਮੈਚ ਲਈ ਪੰਜਾਬ ਦੀ ਟੀਮ ਵੀਰਵਾਰ ਨੂੰ ਧਰਮਸ਼ਾਲਾ ਪਹੁੰਚੇਗੀ। ਪੰਜਾਬ ਦੀ ਟੀਮ ਚੇਨਈ ਤੋਂ ਵਿਸ਼ੇਸ਼ ਉਡਾਣ ਰਾਹੀਂ ਦੁਪਹਿਰ 2.30 ਵਜੇ ਗੱਗਲ ਹਵਾਈ ਅੱਡੇ ‘ਤੇ ਉਤਰੇਗੀ। ਐਚਪੀਸੀਏ ਦੇ ਅਧਿਕਾਰੀ ਇੱਥੇ ਖਿਡਾਰੀਆਂ ਦਾ ਸਵਾਗਤ ਕਰਨਗੇ। ਇੱਥੋਂ ਖਿਡਾਰੀ ਸਿੱਧੇ ਕੰਢੀ ਸਥਿਤ ਰੈਡੀਸਨ ਬਲੂ ਹੋਟਲ ਲਈ ਰਵਾਨਾ ਹੋਣਗੇ।

ਚੇਨਈ ਦੀ ਟੀਮ ਸ਼ੁੱਕਰਵਾਰ ਨੂੰ ਧਰਮਸ਼ਾਲਾ ਆਵੇਗੀ। IPL ਦਾ ਮੈਚ ਐਤਵਾਰ ਨੂੰ ਧਰਮਸ਼ਾਲਾ ‘ਚ ਪੰਜਾਬ ਅਤੇ ਚੇਨਈ ਵਿਚਾਲੇ ਖੇਡਿਆ ਜਾਵੇਗਾ। ਚੇਨਈ ਦੀ ਟੀਮ ਸ਼ੁੱਕਰਵਾਰ ਦੁਪਹਿਰ 1.30 ਵਜੇ ਧਰਮਸ਼ਾਲਾ ਪਹੁੰਚੇਗੀ। ਇਸ ਤੋਂ ਇਲਾਵਾ 6 ਮਈ ਨੂੰ RCB ਦੀ ਟੀਮ ਦੁਪਹਿਰ 1 ਵਜੇ ਗਾਗਲ ਹਵਾਈ ਅੱਡੇ ‘ਤੇ ਉਤਰੇਗੀ। ਪੰਜਾਬ ਕਿੰਗਜ਼ ਇਲੈਵਨ ਦੀ ਟੀਮ 3 ਮਈ ਨੂੰ ਸਟੇਡੀਅਮ ‘ਚ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਅਭਿਆਸ ਕਰੇਗੀ। 4 ਮਈ ਨੂੰ ਵੀ ਪੰਜਾਬ ਦੀ ਟੀਮ 2 ਤੋਂ 5 ਵਜੇ ਤੱਕ ਅਭਿਆਸ ਸੈਸ਼ਨ ਵਿੱਚ ਹਿੱਸਾ ਲਵੇਗੀ। ਚੇਨਈ ਦੀ ਟੀਮ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਅਭਿਆਸ ਸੈਸ਼ਨ ਵਿੱਚ ਪਸੀਨਾ ਵਹਾਏਗੀ। ਇਸ ਤੋਂ ਇਲਾਵਾ 5 ਮਈ ਨੂੰ ਦੋਵਾਂ ਟੀਮਾਂ ਵਿਚਾਲੇ ਮੈਚ ਖੇਡਿਆ ਜਾਵੇਗਾ। 6 ਮਈ ਨੂੰ ਆਰਾਮ ਦਾ ਦਿਨ ਹੋਵੇਗਾ। ਇਸ ਤੋਂ ਇਲਾਵਾ 6 ਮਈ ਨੂੰ ਪੁੱਜੀ ਰਾਇਲ ਚੈਲੰਜਰ ਬੰਗਲੌਰ ਦੀ ਟੀਮ 7 ਅਤੇ 8 ਮਈ ਨੂੰ ਦੁਪਹਿਰ ਸਮੇਂ ਅਭਿਆਸ ਕਰੇਗੀ। ਪੰਜਾਬ ਦੀ ਟੀਮ ਸ਼ਾਮ ਨੂੰ ਅਭਿਆਸ ਕਰੇਗੀ।

Advertisement