ਪੰਜਾਬ ਦੇ ਕਈ ਇਲਾਕਿਆਂ ਵਿੱਚ ਕਈ ਘੰਟੇ ਰਹੇਗੀ ਬੱਤੀ ਗੁੱਲ

ਬੰਗਾ ਅਧੀਨ ਪੈਂਦੇ ਕੁਝ ਇਲਾਕਿਆਂ ਵਿੱਚ ਅੱਜ ਬਿਜਲੀ ਦਾ ਲੰਬਾ ਕੱਟ ਲੱਗਣ ਵਾਲਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਾਰਜਕਾਰੀ ਇੰਜੀਨੀਅਰ ਪਾਵਰਕਾਮ ਸ਼ਹਿਰੀ ਬੰਗਾ ਨੇ ਦੱਸਿਆ ਕਿ 220 ਕੇ.ਵੀ. ਸਬ ਸਟੇਸ਼ਨ ਬੰਗਾ ਤੋਂ ਚੱਲਦੇ 11 ਕੇ.ਵੀ. ਫੀਡਰ ਯੂ.ਪੀ ਐੱਸ ਨੰ: 2 (ਗੋਸਲਾ) ਦੀ ਜ਼ਰੂਰੀ ਮੁਰੰਮਤ ਕਾਰਨ 11 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਇਸ ਅਧੀਨ ਪੈਂਦੇ ਇਲਾਕੇ ਪਿੰਡ ਪੁਨੀਆ, ਅੰਬੇਡਕਰ ਨਗਰ, ਭੂਖੜੀ, ਨਾਗਰਾ, ਭੜੋਮਜਾਰਾ। , ਦੁਸਾਂਝ ਖੁਰਦ, ਸੋਤਰਾ, ਚੱਕ ਕਲਾਲ, ਮਹਿਰਾਮ ਪੁਰ ਬਸਤੀ, ਬਟੂਲੀ, ਮੱਲੂਪੋਤਾ, ਲੰਗੇਰੀ, ਮੰਗੂਵਾਲ, ਏ.ਐੱਸ. ਫਰੋਜਨ ਨਾਗਰਾ ਆਦਿ ਨੂੰ ਬਿਜਲੀ ਸਪਲਾਈ ਬੰਦ ਰਹੇਗੀ।

ਹੁਸ਼ਿਆਰਪੁਰ: ਇਸ ਤੋਂ ਇਲਾਵਾ 11 ਕੇ. ਵੀ. ਕੈਲੋ ਯੂ.ਪੀ.ਐਸ ਫੀਡਰਾਂ ਦੀ ਲੋੜੀਂਦੀ ਸਾਂਭ-ਸੰਭਾਲ ਅਤੇ ਦਰੱਖਤਾਂ ਦੀ ਕਟਾਈ ਕਾਰਨ 11 ਦਸੰਬਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੇਠ ਲਿਖੇ ਪਿੰਡਾਂ ਨੂੰ ਸਪਲਾਈ ਪ੍ਰਭਾਵਿਤ ਰਹੇਗੀ। ਇਸਦੇ ਤਹਿਤ ਕੈਲੋ, ਭੀਖੋਵਾਲ, ਬਸੀ ਉਮਰ ਖਾਨ, ਬਸੀ ਬਾਹੱਦ, ਕੁਲੀਆਂ, ਨੂਰਤਲਾਈ, ਕਾਂਟੀਆਂ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਦੇ ਨਾਲ ਹੀ ਸੁਰੱਖਿਆ ਦੇ ਤੌਰ ‘ਤੇ 11 ਕੇ. ਵੀ. ਭੀਖੋਵਾਲ ਏ. ਪੀ ਕੰਢੀ ਫੀਡਰ ਦੀ ਸਪਲਾਈ ਵੀ ਬੰਦ ਰਹੇਗੀ। ਇਹ ਜਾਣਕਾਰੀ ਇੰਜੀ. ਸਤਨਾਮ ਸਿੰਘ ਐਸ.ਡੀ.ਓ ਹਰਿਆਣਾ ਨੇ ਦਿੱਤੀ ਹੈ।

Advertisement