ਪੰਜਾਬ ਪੁਲਿਸ ਵਿਚ ਸਰਕਾਰੀ ਨੌਕਰੀ ਕਰਨ ਦੇ ਇੱਛੁਕ ਨੌਜਵਾਨਾਂ ਲਈ ਸੁਨਿਹਰੀ ਮੌਕਾ ਹੈ। ਸੂਬੇ ਵਿਚ ਅੱਜ ਤੋਂ 1800 ਕਾਂਸਟੇਬਲਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ। ਇਨ੍ਹਾਂ ਆਸਾਮੀਆਂ ਦੀ ਭਰਤੀ ਲਈ ਅੱਜ ਤੋਂ ਪੋਰਟਲ ਖੁੱਲ੍ਹੇਗਾ ਜਿਸ ‘ਤੇ 4 ਅਪ੍ਰੈਲ ਤੱਕ ਅਪਲਾਈ ਕਰ ਸਕੋਗੇ। ਇਸ ਦੇ ਨਾਲ ਹੀ ਪੰਜਾਬ ਸਟੇਟ ਇੰਸਟੀਚਿਊਟ ਸਪੋਰਟਸ ਲਈ ਕੋਚ ਸਣੇ ਵੱਖ-ਵੱਖ 76 ਅਹੁਦਿਆਂ ‘ਤੇ ਭਰਤੀ ਹੋਵੇਗੀ। ਇਨ੍ਹਾਂ ਅਹੁਦਿਆਂ ਵਿਚ ਸਪੋਰਟਸ ਕੋਆਰਡੀਨੇਟਰ 1, ਫਿਜ਼ੀਕਲ ਟ੍ਰੇਨਰ ਐਕਸਪਰਟ ਸੀਨੀਅਰ 2, ਫਿਜ਼ੀਕਲ ਟ੍ਰੇਨਰ 8, ਫਿਜ਼ੀਓਥੈਰੇਪਿਸਟ 3 ਤੇ ਜੂਨੀਅਰ ਕੋਚ 62 ਸ਼ਾਮਲ ਹਨ। ਇਸ ਲਈ ਅਪਲਾਈ ਦੀ ਪ੍ਰਕਿਰਿਆ 1 ਅਪ੍ਰੈਲ ਤੱਕ ਚੱਲੇਗੀ।
ਦੋਵੇਂ ਹੀ ਵਿਭਾਗਾਂ ਵਿਚ ਭਰਤੀ ਲਈ ਅਪਲਾਈ ਦੀ ਪ੍ਰਕਿਰਿਆ ਆਨਲਾਈਨ ਹੋਵੇਗੀ। ਪੁਲਿਸ ਭਰਤੀ ਪ੍ਰਕਿਰਿਆ ਵਿਚ ਆਨਲਾਈਨ ਅਪਲਾਈ ਕਰਦੇ ਸਮੇਂ ਕਿਸੇ ਨੂੰ ਕੋਈ ਦਿੱਕਤ ਨਾ ਆਵੇ,ਇਸ ਲਈ ਹੈਲਪ ਡੈਸਕ ਗਠਿਤ ਕੀਤੀ ਹੈ। ਹੈਲਪ ਡੈਸਕ ਲਈ 022 61306246 ‘ਤੇ ਕਾਲ ਕਰਨੀ ਹੋਵੇਗੀ ਜਦੋਂ ਕਿ ਆਨਲਾਈਨ ਅਪਲਾਈ ਲਈ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਵੈੱਬਸਾਈਟ https://www.punjab.police.gov.in ‘ਤੇ ਜਾਣਾ ਹੋਵੇਗਾ।
ਇਸੇ ਤਰ੍ਹਾਂ ਪੰਜਾਬ ਸਪੋਰਟਸ ਇੰਸਟੀਚਿਊਟ ਵਿਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 1 ਅਪ੍ਰੈਲ ਤੱਕ ਆਨਲਾਈਨ ਚੱਲੇਗੀ ਜਦੋਂ ਕਿ ਆਨਲਾਈਨ ਅਰਜ਼ੀਆਂ ਦੀ ਹਾਰਡ ਕਾਪੀ ਤੇ ਸੈਲਫ ਅਟੈਸਟੇਡ ਸਰਟੀਫਿਕੇਟ ਦੀਆਂ ਚਾਰ ਕਾਪੀਆਂ ਕੋਰੀਅਰ ਰਾਹੀਂ ਭੇਜੀਆਂ ਜਾਣਗੀਆਂ। ਭਰਤੀ ਪ੍ਰਕਿਰਿਆ ਲਈ https://pisrecruitmentpsu.com ‘ਤੇ ਅਪਲਾਈ ਕਰਨਾ ਹੋਵੇਗਾ। ਇਹ ਭਰਤੀ ਪ੍ਰਕਿਰਿਆ ਦਿ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਸੰਪੰਨ ਹੋਵੇਗੀ।