ਜ਼ਿਲ੍ਹਾ ਪ੍ਰਸ਼ਾਸਨ ਨੇ ਸਲਾਨਾ ਸ਼ਹੀਦੀ ਜੋੜ ਮੇਲ ਦੌਰਾਨ ਸ੍ਰੀ ਚਮਕੌਰ ਸਾਹਿਬ ਦੇ ਸ਼ਹਿਰੀ ਖੇਤਰ ਵਿਚ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ 20 ਅਤੇ 21 ਦਸੰਬਰ ਨੂੰ ਲਾਗੂ ਹੋਵੇਗੀ। ਇਹ ਫ਼ੈਸਲਾ ਉਪ ਮੰਡਲ ਮੈਜਿਸਟਰੇਟ ਸ੍ਰੀ ਚਮਕੌਰ ਸਾਹਿਬ ਦੀ ਸਿਫਾਰਸ਼ ‘ਤੇ ਕੀਤਾ ਗਿਆ ਹੈ। ਮੈਜਿਸਟਰੇਟ ਨੇ ਦੱਸਿਆ ਕਿ ਸਲਾਨਾ ਸ਼ਹੀਦੀ ਜੋੜ ਮੇਲ ਦੌਰਾਨ ਗੁਰਦੁਆਰਾ ਸਾਹਿਬ ਵਿਚ ਭਾਰੀ ਭੀੜ ਹੁੰਦੀ ਹੈ ਅਤੇ ਵਿਦਿਆਰਥੀਆਂ ਨੂੰ ਸਕੂਲ ਪਹੁੰਚਣ ਵਿਚ ਮੁਸ਼ਕਿਲਾਂ ਆਉਂਦੀਆਂ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ 20 ਤਾਰੀਖ਼ ਨੂੰ ਸ਼ੁੱਕਰਵਾਰ ਅਤੇ 21 ਸ਼ਨੀਵਾਰ ਹੈ ਜਦਕਿ 22 ਤਾਰੀਖ਼ ਨੂੰ ਐਤਵਾਰ ਦੀ ਹਫਤਾਵਰੀ ਛੁੱਟੀ ਹੈ। ਲਿਹਾਜ਼ਾ ਇਨ੍ਹਾਂ ਸਕੂਲਾਂ ਵਿਚ 20, 21 ਅਤੇ 22 ਤਾਰੀਖ਼ ਦੀ ਛੁੱਟੀ ਰਹੇਗੀ।
ਇਸ ਛੁੱਟੀ ਦੇ ਆਦੇਸ਼ ਸਾਰੇ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ‘ਤੇ ਲਾਗੂ ਹੋਣਗੇ। ਸ੍ਰੀ ਚਮਕੌਰ ਸਾਹਿਬ ਦੇ ਸ਼ਹਿਰੀ ਖੇਤਰ ਵਿਚ ਸਥਿਤ ਸਾਰੇ ਸਕੂਲ ਇਨ੍ਹਾਂ ਦੋ ਦਿਨਾਂ ਲਈ ਬੰਦ ਰਹਿਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਸਕੂਲ ਪ੍ਰਬੰਧਕਾਂ ਨੂੰ ਇਸ ਆਦੇਸ਼ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਦੇ ਦਫ਼ਤਰ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਸਲਾਨਾ ਸ਼ਹੀਦੀ ਜੋੜ ਮੇਲ ਦੌਰਾਨ 20-12-2024 ਅਤੇ 21-12-2024 ਨੂੰ ਸ੍ਰੀ ਚਮਕੌਰ ਸਾਹਿਬ ਦੇ ਸ਼ਹਿਰੀ ਖੇਤਰ ਦੇ ਸਕੂਲਾਂ (ਸਾਰੇ ਸਰਕਾਰੀ/ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ) ਵਿਚ ਛੁੱਟੀ ਕੀਤੀ ਜਾਂਦੀ ਹੈ।