ਅਕਤੂਬਰ ਮਹੀਨੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਵਿੱਚ ਹਿੰਦੂ ਧਰਮ ਦੇ ਕਈ ਵੱਡੇ ਤਿਉਹਾਰ ਸ਼ਾਮਲ ਹਨ। ਜਿਸ ਵਿੱਚ ਨਵਰਾਤਰੀ, ਦੁਰਗਾ ਪੂਜਾ, ਕਰਵਾ ਚੌਥ ਤਿਉਹਾਰ ਮਨਾਏ ਜਾਣਗੇ। ਮਹਾਪੁਰਖਾਂ ਦੇ ਜਨਮ ਦਿਨ ਵੀ ਇਸੇ ਮਹੀਨੇ ਹਨ। ਇਸ ਮਹੀਨੇ ਦੇ ਅੰਤ ‘ਚ ਦੀਵਾਲੀ ਹੈ। ਅਜਿਹੇ ‘ਚ ਸਰਕਾਰੀ ਦਫਤਰਾਂ, ਬੈਂਕਾਂ ਅਤੇ ਸਕੂਲਾਂ ‘ਚ ਜਨਤਕ ਛੁੱਟੀ ਰਹੇਗੀ।
ਵਿਜਯਾਦਸ਼ਮੀ ਦੇ ਤਿਉਹਾਰ ਮੌਕੇ ਸ਼ਨੀਵਾਰ 12 ਅਕਤੂਬਰ ਨੂੰ ਛੁੱਟੀ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰਾਂ, ਬੈਂਕਾਂ, ਸਕੂਲਾਂ ਆਦਿ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਮਹਾਰਿਸ਼ੀ ਵਾਲਮੀਕਿ ਜੈਅੰਤੀ ਮੌਕੇ 17 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਮੌਕੇ ਸਾਰੇ ਸਕੂਲ, ਦਫਤਰ ਬੰਦ ਰਹਿਣਗੇ।
